ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਦੇ ਘਰੋਂ ਹੁਣ ਤੱਕ 200 ਕਰੋੜ ਰੁਪਏ ਦੀ ਨਕਦੀ ਬਰਾਮਦ, ਨੋਟਾਂ ਦੀ ਗਿਣਤੀ ਹਾਲੇ ਵੀ ਜਾਰੀ
ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਖ਼ਿਲਾਫ਼ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਉਨ੍ਹਾਂ ਦੇ ਨਾਲ-ਨਾਲ ਕਰੀਬੀਆਂ ਖ਼ਿਲਾਫ਼ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਧੀਰਜ ਸਾਹੂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਖਿਲਾਫ ਇਹ ਛਾਪੇਮਾਰੀ ਮੁਹਿੰਮ ਚੱਲ ਰਹੀ ਹੈ ਅਤੇ ਹੁਣ ਤੱਕ ਇਸ ਮਾਮਲੇ ‘ਚ 200 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਮੁਤਾਬਕ ਧੀਰਜ ਸਾਹੂ ਅਤੇ ਉਸ ਦੇ ਪੂਰੇ ਗਰੁੱਪ ਖਿਲਾਫ ਇਨਕਮ ਟੈਕਸ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਇਹ ਛਾਪੇ ਤਿੰਨ ਰਾਜਾਂ ਵਿੱਚ ਚੱਲ ਰਹੇ ਹਨ। ਇਨਕਮ ਟੈਕਸ ਵਿਭਾਗ ਤਿੰਨ ਦਿਨਾਂ ਤੋਂ ਝਾਰਖੰਡ, ਉੜੀਸਾ ਅਤੇ ਕੋਲਕਾਤਾ ‘ਚ ਧੀਰਜ ਸਾਹੂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਿਹਾ ਹੈ।
ਦੱਸ ਦਈਏ ਕਿ ਆਈਟੀ ਵਿਭਾਗ ਦੇ ਛਾਪੇਮਾਰੀ ‘ਚ ਹੁਣ ਤੱਕ 200 ਕਰੋੜ ਰੁਪਏ ਦੀ ਨਕਦੀ ਮਿਲੀ ਹੈ ਅਤੇ ਗਿਣਤੀ ਅਜੇ ਜਾਰੀ ਹੈ। ਫਿਲਹਾਲ ਨਕਦੀ ਜ਼ਬਤ ਨਹੀਂ ਕੀਤੀ ਗਈ ਹੈ ਕਿਉਂਕਿ ਕਾਰਵਾਈ ਅਜੇ ਜਾਰੀ ਹੈ ਅਤੇ ਗਿਣਤੀ ਵੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਜ਼ਿਆਦਾ ਹੋਵੇਗੀ, ਕਿਉਂਕਿ ਗਿਣਤੀ ਅਜੇ ਜਾਰੀ ਹੈ। ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਪਰਿਵਾਰਕ ਮੈਂਬਰਾਂ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਇਨਕਮ ਟੈਕਸ ਵਿਭਾਗ ਅੱਜ ਕੋਈ ਅਧਿਕਾਰਤ ਪ੍ਰੈਸ ਰਿਲੀਜ਼ ਜਾਰੀ ਨਹੀਂ ਕਰੇਗਾ, ਕਿਉਂਕਿ ਕਾਰਵਾਈ ਅਜੇ ਜਾਰੀ ਹੈ। ਕਾਰਵਾਈ ਪੂਰੀ ਹੋਣ ਤੋਂ ਬਾਅਦ ਪੂਰੀ ਗਣਨਾ ਅਤੇ ਤਸਦੀਕ ਤੋਂ ਬਾਅਦ ਹੀ ਕੋਈ ਵੀ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ।
ਰਿਸ਼ਤੇਦਾਰਾਂ ਦੇ ਨਾਂ ‘ਤੇ ਵੀ ਚੱਲ ਰਿਹਾ ਕਾਰੋਬਾਰ
ਬੋਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ (ਬੀਡੀਪੀਐਲ) ਦੇ ਦਫ਼ਤਰ ਦੀਆਂ ਅਲਮਾਰੀਆਂ ਅਤੇ ਬਿਸਤਰਿਆਂ ਤੋਂ ਵੱਡੀ ਰਕਮ ਬਰਾਮਦ ਕੀਤੀ ਗਈ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ (ਬੀਡੀਪੀਐਲ) ਇੱਕ ਸਾਂਝੇਦਾਰੀ ਫਰਮ ਹੈ। ਇਸ ਕੰਪਨੀ ਵਿੱਚ ਬਲਦੇਵ ਸਾਹੂ ਇੰਫਰਾ ਪ੍ਰਾਈਵੇਟ ਲਿਮਟਿਡ, ਕੁਆਲਿਟੀ ਬੋਟਲਰਜ਼ ਪ੍ਰਾਈਵੇਟ ਲਿਮਟਿਡ ਅਤੇ ਕਿਸ਼ੋਰ ਪ੍ਰਸਾਦ ਵਿਜੇ ਪ੍ਰਸਾਦ ਬੇਵਰੇਜ ਪ੍ਰਾਈਵੇਟ ਲਿਮਟਿਡ ਵੀ ਸ਼ਾਮਲ ਹਨ। ਕਾਂਗਰਸ ਦੇ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਦੇ ਰਿਸ਼ਤੇਦਾਰਾਂ ਦਾ ਓਡੀਸ਼ਾ ਵਿੱਚ ਸ਼ਰਾਬ ਦਾ ਵੱਡਾ ਕਾਰੋਬਾਰ ਹੈ। ਬਲਦੇਵ ਸਾਹੂ ਐਂਡ ਗਰੁੱਪ ਆਫ਼ ਕੰਪਨੀਜ਼ ਮੂਲ ਰੂਪ ਵਿੱਚ ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਛਾਪੇਮਾਰੀ ਅਜੇ ਵੀ ਜਾਰੀ ਹੈ। ਨਾਲ ਹੀ, ਪੂਰੀ ਗਿਣਤੀ ਅਤੇ ਕਾਰਵਾਈ ਨੂੰ ਪੂਰਾ ਕਰਨ ਲਈ ਦੋ ਦਿਨ ਹੋਰ ਲੱਗ ਸਕਦੇ ਹਨ। ਇਹ ਛਾਪੇਮਾਰੀ ਕਾਰਵਾਈ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹੈ।