ਕਰਮਚਾਰੀਆਂ ਲਈ ਆਸਟ੍ਰੇਲੀਆ ‘ਚ ਨਵਾਂ ਨਿਯਮ, ‘ਰਾਈਟ ਟੂ ਡਿਸਕਨੈਕਟ’ ਲਾਗੂ

ਆਸਟ੍ਰੇਲੀਆ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ। ਦਰਅਸਲ ਆਸਟ੍ਰੇਲੀਆ ਵਿਚ ਸੋਮਵਾਰ (26 ਅਗਸਤ) ਤੋਂ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ। ਆਸਟ੍ਰੇਲੀਆ ਵਿੱਚ ਇਸ ਕਾਨੂੰਨ ਦਾ ਨਾਮ ‘ਰਾਈਟ ਟੂ ਡਿਸਕਨੈਕਟ’ (right to disconnect) ਮਤਲਬ ਸੰਪਰਕ ਵਿਚ ਨਾ ਰਹਿਣ ਦਾ ਅਧਿਕਾਰ ਹੈ। ਇਹ ਕਾਨੂੰਨ ਆਸਟ੍ਰੇਲੀਅਨ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰਅੰਦਾਜ਼ ਕਰਨ ਦੀ ਇਜਾਜ਼ਤ ਦਿੰਦਾ ਹੈ। 26 ਅਗਸਤ ਤੋਂ ਕਰਮਚਾਰੀ ਨੂੰ ਆਪਣੀ ਸ਼ਿਫਟ ਤੋਂ ਬਾਅਦ ਆਪਣੇ ਬੌਸ ਦੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ। ਇਹ ਕਾਨੂੰਨ ਇਸ ਸਾਲ ਫਰਵਰੀ ‘ਚ ਪਾਸ ਕੀਤਾ ਗਿਆ ਸੀ। ਜੇਕਰ ਬੌਸ ਕੰਮ ਦੇ ਸਮੇਂ ਤੋਂ ਬਾਅਦ ਵੀ ਕਾਲ ਕਰਦਾ ਹੈ, ਤਾਂ ਕਰਮਚਾਰੀ ਸ਼ਿਕਾਇਤ ਕਰ ਸਕਦਾ ਹੈ।

Leave a Reply

Your email address will not be published. Required fields are marked *