ਐਲਨ ਮਸਕ ਨੇ ਪੰਜਾਬੀ ਨੌਜਵਾਨ ਨੂੰ 10,000 ਡਾਲਰ ਦੇ ਕੇ ਖਹਿੜਾ ਛੁਡਾਇਆ
ਟੈਸਲਾ ਦੇ ਸੀਈਓ ਐਲਨ ਮਸਕ ਨੇ ਅਮਰੀਕਾ ’ਚ ਰਹਿੰਦੇ ਸਿੱਖ ਖੋਜਕਾਰ ਰਣਦੀਪ ਸਿੰਘ ਹੋਠੀ ਨਾਲ ਗੱਲਬਾਤ ਰਾਹੀਂ ਆਪਸੀ ਵਿਵਾਦ ਹੱਲ ਕਰ ਲਿਆ ਹੈ। ਹੋਠੀ ਨੇ ਮਸਕ ਵਿਰੁੱਧ ਮਾਣਹਾਨੀ ਦਾ ਕੇਸ ਪਾਇਆ ਸੀ। ਹੁਣ ਮਸਕ ਨੇ ਹੋਠੀ ਨੂੰ 10,000 ਡਾਲਰ ਅਦਾ ਕਰ ਕੇ ਇਸ ਕੇਸ ਦਾ ਨਿਬੇੜਾ ਕਰਵਾ ਲਿਆ ਹੈ।
ਰਣਦੀਪ ਹੋਠੀ ਯੂਨੀਵਰਸਿਟੀ ਆਫ ਮਿਸ਼ੀਗਨ ਵਿਖੇ ਏਸ਼ਿਆਈ ਭਾਸ਼ਾਵਾਂ ਤੇ ਸਭਿਆਚਾਰ ਵਿਸ਼ੇ ’ਤੇ ਡਾਕਟਰੇਟ ਕਰ ਰਹੇ ਹਨ।
ਰਣਦੀਪ ਹੋਠੀ ਨੇ ਐਲਨ ਮਸਕ ’ਤੇ ਦੋਸ਼ ਲਾਇਆ ਸੀ ਕਿ ਅਰਬਪਤੀ ਵਪਾਰੀ ਨੇ ਉਨ੍ਹਾਂ ’ਤੇ ਟੈਸਲਾ ਦੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਅਤੇ ’ਲਗਪਗ ਮਾਰ ਦੇਣ’ ਦੇ ਝੂਠੇ ਦੋਸ਼ ਲਾਏ ਸਨ। ਇਸ ’ਤੇ ਹੋਠੀ ਨੇ ਮਸਕ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਸੀ।
ਬੀਤੇ ਮਾਰਚ ਮਹੀਨੇ ਦੌਰਾਨ ਇਸ ਮਾਮਲੇ ’ਤੇ ਲੰਮੇਰੀ ਬਹਿਸ ਹੋਈ ਸੀ। ਤਦ ਹੀ ਮਸਕ ਨੇ ਇਹ ਮਾਮਲਾ ਨਿਬੇੜਨ ਲਈ ਆਖਿਆ ਸੀ। ਇੱਥੇ ਵਰਨਣਯੋਗ ਹੈ ਕਿ ਰਣਦੀਪ ਹੋਠੀ 2018 ਤੋਂ ਇੱਕ ਸਮਾਜਕ ਕਾਰਕੁੰਨ ਵਜੋਂ ਭੂਮਿਕਾ ਨਿਭਾ ਰਹੇ ਹਨ।