ਏਅਰ ਨਿਊਜੀਲੈਂਡ ਦੀ ਗਲਤੀ ਕਾਰਨ ਦਰਜਨ ਤੋਂ ਵਧੇਰੇ ਯਾਤਰੀਆਂ ਨੂੰ ਸੋਣਾ ਪਿਆ ਅਰਪੋਰਟ ਫਲੋਰ ‘ਤੇ

ਨੈਲਸਨ ਏਅਰਪੋਰਟ ‘ਤੇ ਬੀਤੀ ਰਾਤ ਏਅਰ ਨਿਊਜੀਲੈਂਡ ਦੇ ਦਰਜਨ ਤੋਂ ਵਧੇਰੇ ਯਾਤਰੀਆਂ ਨੂੰ ਖੱਜਲ ਹੋਣਾ ਪਿਆ ਹੈ। ਡਾਇਵਰਟ ਹੋ ਕੇ ਨੈਲਸਨ ਏਅਰਪੋਰਟ ‘ਤੇ ਪੁੱਜੇ ਇਨ੍ਹਾਂ ਯਾਤਰੀਆਂ ਨੂੰ ਫਲੋਰ ‘ਤੇ ਸੋਣਾ ਪਿਆ, ਕਿਉਂਕਿ ਏਅਰਲਾਈਨ ਉਨ੍ਹਾਂ ਲਈ ਹੋਟਲ ਦਾ ਪ੍ਰਬੰਧ ਨਹੀਂ ਕਰ ਸਕੀ। ਫਲਾਈਟ ਨੰਬਰ ਡੁਨੇਡਿਨ ਤੋਂ ਕ੍ਰਾਈਸਚਰਚ ਜਾ ਰਹੀ ਸੀ, ਜਦੋਂ ਫਲਾਈਟ ਕ੍ਰਾਈਸਚਰਚ ਵਿਖੇ ਲੈਂਡ ਨਾ ਹੋ ਸਕਣ ਕਾਰਨ ਨੈਲਸਨ ਏਅਰਪੋਰਟ ‘ਤੇ ਡਾਇਵਰਟ ਕੀਤੀ ਗਈ। ਯਾਤਰੀ ਇਸ ਕਾਰਨ ਏਅਰਲਾਈਨ ਤੋਂ ਕਾਫੀ ਨਾਖੁਸ਼ ਸਨ। ਕੀ ਤੁਹਾਨੂੰ ਵੀ ਕਦੇ ਅਜਿਹਾ ਕੌੜਾ ਅਨੁਭਵ ਹੋਇਆ ਹੈ ਤਾਂ ਜਰੂਰ ਸ਼ੇਅਰ ਕਰੋ।

Leave a Reply

Your email address will not be published. Required fields are marked *