ਏਅਰ ਨਿਊਜੀਲੈਂਡ ਦੀ ਉਡਾਣ ਨੂੰ ਮਿਲੀ ਧਮਕੀ ਤੋਂ ਬਾਅਦ ਆਕਲੈਂਡ ਏਅਰਪੋਰਟ‘ਤੇ ਜਹਾਜ ਕਰਵਾਇਆ ਗਿਆ ਖਾਲੀ
ਏਅਰ ਨਿਊਜੀਲੈਂਡ ਦੀ ਉਡਾਣ ਐਨ ਜੈਡ 677 ਨੂੰ ਰੱਦ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਬੀਤੀ ਸ਼ਾਮ 5.30 ਵਜੇ ਦੇ ਕਰੀਬ ਏਅਰਪੋਰਟ ਸੱਦਿਆ ਗਿਆ ਸੀ, ਜਿੱਥੇ ਆਕਲੈਂਡ ਤੋਂ ਡੁਨੇਡਿਨ ਏਅਰਪੋਰਟ ਜਾ ਰਹੀ ਇੱਕ ਉਡਾਣ ਤੋਂ 150 ਦੇ ਕਰੀਬ ਯਾਤਰੀਆਂ ਨੂੰ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਇੱਕ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਏਅਰਪੋਰਟ ਅਥਾਰਟੀ ਅਨੁਸਾਰ ਫੋਨ ‘ਤੇ ਮਿਲੀ ਧਮਕੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ। ਯਾਤਰੀਆਂ ਨੇ ਉਨ੍ਹਾਂ ਦੀ ਸੁਰੱਖਿਆ ਲਈ ਇਸ ਫੈਸਲੇ ਦੀ ਸ਼ਲਾਘਾ ਕੀਤੀ, ਪਰ ਨਾਲ ਹੀ ਰਾਤ ਕੱਟਣ ਵਾਸਤੇ ਕੀਤੀ ਅਕੋਮੋਡੇਸ਼ਨ ਦੇ ਪ੍ਰਬੰਧ ਤੋਂ ਨਾਖੁਸ਼ ਵੀ ਦਿਖੇ, ਕਿਉਂਕਿ ਕਈ ਯਾਤਰੀਆਂ ਨੂੰ ਰਾਤ ਜਮੀਨ ‘ਤੇ ਕੱਟਣੀ ਪਈ