ਏਅਰ ਨਿਊਜੀਲੈਂਡ ਖਿਲਾਫ ਛੇੜੀ ਲੜਾਈ ਵਿੱਚ ਭਾਰਤੀ ਮੂਲ ਦੀ ਵਕੀਲ ਨੂੰ ਦੂਜੀ ਵਾਰ ਮਿਲੀ ਮਹਿੰਗੀ ਹਾਰ
ਨੈਲਸਨ ਦੀ ਇੱਕ ਭਾਰਤੀ ਮੂਲ ਦੀ ਵਕੀਲ ਏਅਰ ਨਿਊਜ਼ੀਲੈਂਡ ਵਿਰੁੱਧ ਸਾਲਾਂ ਤੋਂ ਚੱਲੀ ਆ ਰਹੀ ਆਪਣੀ ਕਾਨੂੰਨੀ ਲੜਾਈ ਵਿੱਚ ਇੱਕ ਹੋਰ ਲੜਾਈ ਹਾਰ ਗਈ ਹੈ, ਅਪੀਲ ਕੋਰਟ ਨੇ ਲਗਭਗ ਛੇ ਸਾਲ ਪਹਿਲਾਂ ਉਸ ‘ਤੇ 12 ਮਹੀਨਿਆਂ ਦੀ ਯਾਤਰਾ ਪਾਬੰਦੀ ਲਗਾਉਣ ਦੇ ਏਅਰਲਾਈਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਐਂਜਲਾ ਸ਼ਰਮਾ ‘ਤੇ ਪਾਬੰਦੀ ਦਸੰਬਰ 2018 ਵਿੱਚ ਉਸ ਘਟਨਾ ਤੋਂ ਸ਼ੁਰੂ ਹੋਈ ਸੀ, ਜਦੋਂ ਸ਼ਰਮਾ ਅਤੇ ਉਸਦਾ ਪਰਿਵਾਰ ਭਾਰਤ ਦੀ ਯਾਤਰਾ ਕਰ ਰਹੇ ਸਨ ਅਤੇ ਏਅਰ ਨਿਊਜ਼ੀਲੈਂਡ ਦੇ ਇੱਕ ਸਟਾਫ ਮੈਂਬਰ ਨੇ ਸਬੂਤ ਮੰਗਿਆ ਕਿ ਉਨ੍ਹਾਂ ਨੂੰ ਲਾਉਂਜ ਵਿੱਚ ਜਾਣ ਦੀ ਇਜਾਜ਼ਤ ਸੀ।
ਸ਼ਰਮਾ ਅਤੇ ਉਸਦੇ ਪਰਿਵਾਰ ਨਾਲ ਨਜਿੱਠਣ ਵਾਲੇ ਸਟਾਫ ਨੇ ਉਨ੍ਹਾਂ ਦੇ ਵਰਤਾਰੇ ਨੂੰ ਧਮਕਾਉਣ ਅਤੇ ਧੱਕੇਸ਼ਾਹੀ ਭਰਿਆ ਦੱਸਿਆ ਅਤੇ ਕਿਹਾ ਕਿ ਪਰਿਵਾਰ ਬਹੁਤ ਉੱਚੀ-ਉੱਚੀ ਬੋਲ ਰਿਹਾ ਸੀ ਤੇ ਉਨ੍ਹਾਂ ਦੀ ਕਾਰਵਾਈ ਵਿੱਚ ਵਿਘਨ ਪਾ ਰਿਹਾ ਸੀ।
ਫਿਰ ਇੱਕ ਸੁਰੱਖਿਆ ਮੈਂਬਰ ਲਾਉਂਜ ਵਿੱਚ ਆਇਆ ਅਤੇ ਪੁਲਿਸ ਨੂੰ ਬੁਲਾਉਣ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਏਅਰਲਾਈਨ ਨੇ ਸ਼ਰਮਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਸਨੂੰ ਪਾਬੰਦੀ ਲਗਾਈ ਜਾਵੇਗੀ। ਸ਼ਰਮਾ ਨੇ ਏਅਰ ਨਿਊਜ਼ੀਲੈਂਡ ਨਾਲ ਪੱਤਰ ਵਿਹਾਰ ਕੀਤਾ, ਇਹ ਵਿਵਾਦ ਕਰਦੇ ਹੋਏ ਕਿ ਵਾਰਨਿੰਗ ਲੇਟਰ ਦੇਣ ਤੱਕ ਗੱਲ ਜਾਇਜ਼ ਹੈ, ਪਰ ਜੁਲਾਈ 2019 ਵਿੱਚ, ਏਅਰਲਾਈਨ ਨੇ ਇੱਕ ਸਾਲ ਦੀ ਪਾਬੰਦੀ ਲਗਾ ਦਿੱਤੀ।
ਉਸ ਮਹੀਨੇ ਦੇ ਅੰਤ ਵਿੱਚ, ਸ਼ਰਮਾ ਨੇ ਹਾਈ ਕੋਰਟ ਵਿੱਚ ਕਾਰਵਾਈ ਦਾਇਰ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਏਅਰਲਾਈਨ ਇੱਕ ਯਾਤਰੀ ਦੇ ਤੌਰ ‘ਤੇ ਉਸਦੇ ਪ੍ਰਤੀ ਆਪਣੇ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕਰ ਰਹੀ ਹੈ, ਉਸਨੇ ਕਈ ਉਡਾਣਾਂ ਬੁੱਕ ਕੀਤੀਆਂ ਸਨ ਅਤੇ ਭੁਗਤਾਨ ਵੀ ਕੀਤਾ ਸੀ ਤੇ ਉਸਨੇ ਅਜੇ ਤੱਕ ਉਨ੍ਹਾਂ ਬੁਕਿੰਗ ਲਈ ਸਫਰ ਵੀ ਨਹੀਂ ਕੀਤਾ ਸੀ। ਉਸਦੀ ਅਰਜ਼ੀ ਫਰਵਰੀ 2020 ਵਿੱਚ ਜਸਟਿਸ ਪਾਲ ਡੇਵਿਸਨ ਦੁਆਰਾ ਖਾਰਜ ਕਰ ਦਿੱਤੀ ਗਈ ਸੀ ਤੇ ਏਅਰ ਨਿਊਜ਼ੀਲੈਂਡ ਨੂੰ ਸ਼ਰਮਾ ਵਲੋਂ $30,114 ਖਰਚਿਆਂ ਅਤੇ $3,657.21 ਵੰਡ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਗਏ।