ਇੰਗਲੈਂਡ ਖਿਲਾਫ ਆਖਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਗਲੈਂਡ ਖਿਲਾਫ ਆਗਾਮੀ 3 ਟੈਸਟ ਮੈਚਾਂ ਦੀ ਸੀਰੀਜ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਜ਼ਖਮੀ ਹੋਏ ਕੇ.ਐੱਲ ਰਾਹੁਲ ਤੇ ਰਵਿੰਦਰ ਜਡੇਜਾ ਨੇ ਟੀਮ ਵਿਚ ਵਾਪਸੀ ਕਰ ਲਈ ਹੈ ਪਰ ਉਨ੍ਹਾਂ ਦੀ ਸਿਲੈਕਸ਼ਨ ਫਿਟਨੈੱਸ ਦੇ ਆਧਾਰ ‘ਤੇ ਕੀਤੀ ਜਾਵੇਗੀ। ਦੂਜੇ ਪਾਸੇ ਵਿਰਾਟ ਕੋਹਲੀ ਪੂਰੀ ਸੀਰੀਜ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਰਾਟ ਨਿੱਜੀ ਕਾਰਨਾਂ ਕਾਰਨ ਉਪਲਬਧ ਨਹੀਂ ਰਹਿਣਗੇ। BCCI ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦਾ ਹੈ।
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਵੀਸੀ), ਯਸ਼ਸਵੀ ਜਾਇਸਵਾਨ, ਸ਼ੁਭਮਨ ਗਿੱਲ, ਕੇਐੱਲ ਰਾਹੁਲ, ਰਜਤ ਪਾਟੀਦਾਰ, ਸਰਫਰਾਜ ਖਾਨ, ਧਰੁਵ ਜੁਰੇਲ (ਵਿਕਟ ਕੀਪਰ), ਕੇਐੱਸ ਭਰਤ (ਵਿਕਟ ਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੋ. ਸਿਰਾਜ, ਮੁਕੇਸ਼ ਕੁਮਾਰ, ਆਕਾਸ਼ਦੀਪ। 15 ਫਰਵਰੀ ਨੂੰ ਰਾਜਕੋਟ ਵਿਚ ਤੀਜਾ ਟੈਸਟ, 23 ਫਰਵਰੀ ਨੂੰ ਰਾਂਚੀ ਵਿਚ ਚੌਥਾ ਟੈਸਟ ਤੇ 7 ਮਾਰਚ ਨੂੰ ਧਰਮਸ਼ਾਲਾ ਵਿਚ ਪੰਜਵਾਂ ਟੈਸਟ ਮੈਚ ਖੇਡਿਆ ਜਾਵੇਗਾ।
ਟੀਮ ਵਿਚ ਭਾਵੇਂ ਹੀ ਰਵਿੰਦਰ ਜਡੇਜਾ ਤੇ ਕੇਐੱਲ ਰਾਹੁਲ ਦੀ ਵਾਪਸੀ ਹੋ ਗਈ ਹੈ ਪਰ ਇਨ੍ਹਾਂ ਨੂੰ ਰਾਜਕੋਟ ਦੇ ਮੈਦਾਨ ‘ਤੇ ਤੀਜਾ ਟੈਸਟ ਖੇਡਣਾ ਮੁਸ਼ਕਲ ਹੋਵੇਗਾ।ਰਾਜਕੋਟ ਦੀ ਪਿਚ ਬੱਲੇਬਾਜ਼ੀ ਲਈ ਚੰਗੀ ਮੰਨੀ ਜਾਂਦੀ ਹੈ। ਅਜਿਹੇ ਵਿਚ ਭਾਰਤੀ ਟੀਮ ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਦੇ ਨਾਲ ਮੈਦਾਨ ‘ਤੇ ਉਤਰਨਾ ਚਾਹੁਣਗੇ। ਅਜਿਹੇ ਵਿਚ ਸਪਿਨ ਖੇਮੇ ਵਿਚ ਫਿਲਹਾਲ ਅਕਸ਼ਰ ਪਟੇਲ, ਸੁੰਦਰ, ਕੁਲਦੀਪ ਯਾਦਵ ਤੇ ਅਸ਼ਵਿਨ ਵਿਚੋਂ ਕਿਸੇ ਦੋ ਨੂੰ ਚੁਣਿਆ ਜਾ ਸਕਦਾ ਹੈ। ਦੂਜੇ ਪਾਸੇ ਕੇਐੱਲ ਰਾਹੁਲ ਲਈ ਬਤੌਰ ਬੱਲੇਬਾਜ਼ ਟੀਮ ਵਿਚ ਜਗ੍ਹਾ ਬਣਾ ਰਹੀ ਹੈ। ਹਾਲਾਂਕਿ ਪਲੇਇੰਗ-11 ਵਿਚ ਉਨ੍ਹਾਂ ਦੀ ਵਾਪਸੀ ਆਸਾਨ ਨਹੀਂ ਹੋਵੇਗੀ ਕਿਉਂਕਿ ਬੀਸੀਸੀਆਈ ਰਜਤ ਪਾਟੀਦਾਰ ਤੇ ਸਰਫਰਾਜ ਨੂੰ ਵੀ ਮੌਕਾ ਦੇਣਾ ਚਾਹੇਗੀ।