ਇਸ ਦੇਸ਼ ‘ਚ ਲਾਂਚ ਹੋਵੇਗੀ ਦੁਨੀਆ ਦੀ ਪਹਿਲੀ ਫਲਾਇੰਗ ਟੈਕਸੀ ਸਰਵਿਸ, ਜਾਣੋ ਕੀ ਹੈ ਇਸ ਦੀ ਖਾਸੀਅਤ

Joby Aviation Inc. ਸਟਾਰਟਅੱਪ ਜਲਦੀ ਹੀ ਦੁਬਈ ਵਿੱਚ ਆਪਣੀ ਦੁਨੀਆ ਦੀ ਪਹਿਲੀ ਫਲਾਇੰਗ ਟੈਕਸੀ ਸੇਵਾ ਸ਼ੁਰੂ ਕਰੇਗਾ। ਸਟਾਰਟਅੱਪ ਨੇ ਇਸ ਸਾਲ ਦੇ ਸ਼ੁਰੂ ਵਿੱਚ Gulf Emirates ਦੇ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਅਜਿਹੇ ‘ਚ ਫਲਾਇੰਗ ਟੈਕਸੀ ਦੀ ਸ਼ੁਰੂਆਤ ਨੂੰ ਲੈ ਕੇ ਜੋਬੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਇਹ ਸੇਵਾ ਦੁਬਈ ‘ਚ ਜਲਦ ਸ਼ੁਰੂ ਕੀਤੀ ਜਾਵੇਗੀ।

ਦੁਨੀਆ ਦੀ ਪਹਿਲੀ ਫਲਾਇੰਗ ਟੈਕਸੀ ਸੇਵਾ ਦੁਬਈ ‘ਚ ਸ਼ੁਰੂ ਹੋਵੇਗੀ। ਫਰਵਰੀ ਮਹੀਨੇ ‘ਚ ਜੋਬੀ ਨੇ ਕਿਹਾ ਸੀ ਕਿ ਉਨ੍ਹਾਂ ਨੇ 2025 ਤੱਕ ਦੁਬਈ ‘ਚ ਸਰਵਿਸ ਸ਼ੁਰੂ ਕਰਨ ਦਾ ਟੀਚਾ ਰੱਖਿਆ ਹੈ। ਸਟਾਰਟਅਪ ਨੇ 2026 ਦੀ ਸ਼ੁਰੂਆਤ ਤੱਕ ਆਪਣੀ ਇਲੈਕਟ੍ਰਿਕ ਏਅਰ-ਟੈਕਸੀ ਸੇਵਾ ਅਤੇ ਵਪਾਰਕ ਸੇਵਾ ਸ਼ੁਰੂ ਕਰਨ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਜੌਬੀ ਦੇ ਪ੍ਰਧਾਨ ਸਿਮੀ ਨੇ ਕਿਹਾ ਹੈ ਕਿ ਅਸੀਂ 2025 ਤੱਕ ਇਹ ਮੀਲ ਪੱਥਰ ਹਾਸਲ ਕਰ ਸਕਦੇ ਹਾਂ।

ਦੁਬਈ ਸਰਕਾਰ ਦੀ ਵਿੱਤੀ ਸਹਾਇਤਾ

ਸਿਮੀ ਨੇ ਕਿਹਾ ਹੈ ਕਿ ਦੁਬਈ ਸਰਕਾਰ ਨੇ ਫਲਾਇੰਗ ਟੈਕਸੀ ਸੇਵਾ ਸ਼ੁਰੂ ਕਰਨ ਲਈ ਸਾਨੂੰ ਵਿੱਤੀ ਸਹਾਇਤਾ ਦਿੱਤੀ ਹੈ ਅਤੇ ਰੈਗੂਲੇਟਰਾਂ ਨੇ ਨੌਕਰੀ ਲਈ ਸਰੋਤ ਮੁਹੱਈਆ ਕਰਵਾਏ ਹਨ। ਇਹ ਇਸ ਸੁਪਨੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਵਿੱਚ ਸਾਡੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਸ਼ੁਰੂਆਤੀ ਦੌਰ ਵਿੱਚ ਸਾਡੇ ਲਈ ਮੁਸ਼ਕਿਲਾਂ ਨੂੰ ਘਟਾ ਦੇਵੇਗੀ।

ਚਾਰ ਵਰਟੀਪੋਰਟ ਸਥਾਪਤ ਕਰਨ ਦੀ ਯੋਜਨਾ

ਸਿਮੀ ਨੇ ਕਿਹਾ ਕਿ ਜੋਬੀ ਨੇ ਸ਼ੁਰੂ ਵਿੱਚ ਆਪਣੇ ਇਲੈਕਟ੍ਰਿਕ ਵਰਟੀਕਲ ਟੇਕਆਫ ਅਤੇ ਲੈਂਡਿੰਗ ਵਾਹਨਾਂ ਲਈ ਚਾਰ ਵਰਟੀਪੋਰਟ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਇਹ ਸੇਵਾ ਸਭ ਤੋਂ ਪਹਿਲਾਂ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸ਼ੁਰੂ ਹੋਵੇਗੀ।

Leave a Reply

Your email address will not be published. Required fields are marked *