ਇਮੀਗ੍ਰੇਸ਼ਨ ਨਿਊਜ਼ੀਲੈਂਡ ਹੁਣ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਜਾਰੀ ਕਰੇਗੀ ਵਰਕ ਵੀਜੇ

ਨਿਊਜ਼ੀਲੈਂਡ ਸਰਕਾਰ ਵਲੋਂ ਅੱਜ ਇੱਕ ਨਵੀਂ ਇਮੀਗ੍ਰੇਸ਼ਨ ਵੀਜਾ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਨਵੀਂ ਵੀਜਾ ਸ਼੍ਰੇਣੀ ਤਹਿਤ ਸਾਈਕਲੋਨ ਗੈਬਰੀਆਲ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਵਾਸੀਆਂ ਦੀ ਮੱਦਦ ਲਈ ਜਾਏਗੀ।

ਇਸ ਸ਼੍ਰੇਣੀ ਤਹਿਤ ਇਮਪਲਾਇਰ ਮੁਹਾਰਤ ਹਾਸਿਲ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜ਼ੀਲੈਂਡ ਬੁਲਾ ਸਕਣਗੇ ਤਾਂ ਜੋ ਪ੍ਰਵਾਸੀ ਕਰਮਚਾਰੀ ਇੱਥੇ ਆਕੇ ਰਾਹਤ ਕਾਰਜਾਂ ਅਤੇ ਚਲਾਏ ਜਾ ਰਹੇ ਹੋਰ ਐਮਰਜੈਂਸੀ ਰਿਸਪਾਂਸ ਕਾਰਜਾਂ ਤਹਿਤ ਸਹਾਈ ਹੋ ਸਕਣ।

ਇਸ ਸ਼੍ਰੇਣੀ ਤਹਿਤ ਇੰਜੀਨੀਅਰ, ਟੈਕਨੀਸ਼ੀਅਨ, ਇੰਸ਼ੋਰੈਂਸ ਅਕਸੇਸਰਜ਼ ਵਰਗੀਆਂ ਕਈ ਵਿਸ਼ੇਸ਼ ਸ਼੍ਰੇਣੀਆਂ ਨਾਲ ਸਬੰਧਤ ਪ੍ਰਵਾਸੀ ਕਰਮਚਾਰੀ ਨਿਊਜ਼ੀਲੈਂਡ ਬੁਲਾਏ ਜਾ ਸਕਣਗੇ। ਆਈ ਐਨ ਜੈਡ ਇਸ ਸ਼੍ਰੇਣੀ ਤਹਿਤ ਅਪਲਾਈ ਕਰਨ ਵਾਲਿਆਂ ਦੀ ਵੀਜਾ ਪ੍ਰੋਸੈਸਿੰਗ ਲਈ ਇੱਕ ਹਫਤਾ ਜਾਂ ਉਸਤੋਂ ਵੀ ਘੱਟ ਦਾ ਸਮਾਂ ਲਾਏਗੀ।

ਇਸ ਵੀਜੇ ਦੀ ਮਿਆਦ ਇੱਕ ਵਾਰ ਵਿੱਚ 6 ਮਹੀਨੇ ਲਈ ਹੋਏਗੀ ਤੇ $700 ਦੀ ਫੀਸ ਵੀਜਾ ਲੱਗਣ ਤੋਂ ਬਾਅਦ ਰਿਫੰਡ ਕਰ ਦਿੱਤੀ ਜਾਏਗੀ। ਨਿਊਜੀਲੈਂਡ ਵਿੱਚ ਪਹਿਲਾਂ ਤੋਂ ਮੌਜੂਦ ਪ੍ਰਵਾਸੀ ਵੀ ਇਸ ਸ਼੍ਰੇਣੀ ਤਹਿਤ ਨਿਯਮਾਂ ਅਧੀਨ ਅਪਲਾਈ ਕਰ ਸਕਦੇ ਹਨ।

Leave a Reply

Your email address will not be published. Required fields are marked *