ਆ ਗਈ ਦੁਨੀਆ ਦੀ ਪਹਿਲੀ 6G ਡਿਵਾਈਸ, 5G ਤੋਂ 20 ਗੁਣਾ ਸਪੀਡ ‘ਚ ਕਰੇਗੀ ਕੰਮ

ਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ 5ਜੀ ਕੁਨੈਕਟੀਵਿਟੀ ਦਾ ਵਿਸਤਾਰ ਕੀਤਾ ਜਾ ਚੁੱਕਾ ਹੈ। ਰਿਲਾਇੰਸ ਜੀਓ ਤੇ ਏਅਰਟੈੱਲ ਵੱਲੋਂ ਭਾਰਤ ‘ਚ 5ਜੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਕੁਝ ਕੰਪਨੀਆਂ ਨੇ ਮਿਲ ਕੇ ਦੁਨੀਆ ‘ਚ ਪਹਿਲਾ 6ਜੀ ਡਿਵਾਈਸ ਪੇਸ਼ ਕੀਤਾ ਹੈ।

ਇਹ 5G ਤੋਂ ਬਹੁਤ ਜ਼ਿਆਦਾ ਸਪੀਡ ‘ਤੇ ਕੰਮ ਕਰਨ ਦੇ ਸਮਰੱਥ ਹੈ। ਇਹ ਡਿਵਾਈਸ 100 ਗੀਗਾਬਿਟ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਡਾਟਾ ਟ੍ਰਾਂਸਮਿਟ ਕਰਨ ਦੇ ਸਮਰੱਥ ਹੈ। ਆਓ ਜਾਣਦੇ ਹਾਂ ਇਸ ਡਿਵਾਈਸ ਦੀ ਖਾਸੀਅਤ ਕੀ ਹੈ।

5G ਨਾਲੋਂ ਕਈ ਗੁਣਾ ਫਾਸਟ

ਜਾਪਾਨ ਨੇ ਦੁਨੀਆ ਦੀ ਪਹਿਲੀ 6ਜੀ ਡਿਵਾਈਸ ਦਾ ਪ੍ਰੋਟੋਟਾਈਪ ਪੇਸ਼ ਕੀਤਾ ਹੈ। ਇਹ 5G ਨਾਲੋਂ 20 ਗੁਣਾ ਤੇਜ਼ੀ ਨਾਲ ਕੰਮ ਕਰਦੀ ਹੈ। ਇਹ ਯੰਤਰ 300 ਫੁੱਟ ਤਕ ਦੇ ਖੇਤਰ ਨੂੰ ਕਵਰ ਕਰਨ ਦੇ ਸਮਰੱਥ ਹੈ। ਕਈ ਲੋਕ ਸੋਚ ਰਹੇ ਹੋਣਗੇ ਕਿ ਇਹ ਸਮਾਰਟਫੋਨ ਹੋਵੇਗਾ। ਪਰ ਇਹ ਡਿਵਾਈਸ ਸਮਾਰਟਫੋਨ ਨਹੀਂ ਹੈ।

ਇਸ ਵਿਸ਼ੇਸ਼ ਕਿਸਮ ਦੀ ਡਿਵਾਈਸ DOCOMO, NTT ਕਾਰਪੋਰੇਸ਼ਨ, NEC ਕਾਰਪੋਰੇਸ਼ਨ ਅਤੇ Fujitsu ਵਰਗੀਆਂ ਕੰਪਨੀਆਂ ਦੀ ਸਾਂਝੇਦਾਰੀ ਦੁਆਰਾ ਤਿਆਰ ਕੀਤੀ ਗਈ ਹੈ।

ਲੰਬੇ ਸਮੇਂ ਤੋਂ ਚੱਲ ਰਿਹਾ ਸੀ ਕੰਮ

ਇਨ੍ਹਾਂ ਕੰਪਨੀਆਂ ਵੱਲੋਂ ਇਸ ਡਿਵਾਈਸ ‘ਤੇ ਲੰਬੇ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਸੀ। ਰਿਪੋਰਟ ਮੁਤਾਬਕ ਪਿਛਲੇ ਮਹੀਨੇ 11 ਅਪ੍ਰੈਲ ਨੂੰ ਇਸ ਡਿਵਾਈਸ ਦਾ ਸਫਲ ਪ੍ਰੀਖਣ ਕੀਤਾ ਗਿਆ ਸੀ। 6G ਦੀ ਵਰਤਮਾਨ ‘ਚ ਇਕ ਸਿੰਗਲ ਡਿਵਾਈਸ ‘ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤਕ ਇਸ ਦੀ ਕਮਰਸ਼ੀਅਲ ਟੈਸਟਿੰਗ ਨਹੀਂ ਹੋਈ ਹੈ।

ਕਈ ਦੇਸ਼ ਕਰ ਰਹੇ ਹਨ ਕੰਮ

ਕਈ ਦੇਸ਼ 6ਜੀ ਕਨੈਕਟੀਵਿਟੀ ‘ਤੇ ਕੰਮ ਕਰ ਰਹੇ ਹਨ। ਭਾਰਤ ਵਿਚ ਵੀ ਇਸ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ‘ਚ ਯੂਜ਼ਰਜ਼ ਨੂੰ 5ਜੀ ਤੋਂ ਵੀ ਤੇਜ਼ ਕੁਨੈਕਟੀਵਿਟੀ ਮਿਲੇਗੀ। ਯੂਜ਼ਰ ਕਿਸੇ ਵੀ ਕੰਮ ਨੂੰ ਸਕਿੰਟਾਂ ਵਿੱਚ ਪੂਰਾ ਕਰ ਸਕਣਗੇ।

Leave a Reply

Your email address will not be published. Required fields are marked *