ਆਸਟ੍ਰੇਲੀਆ ਇਕਨਾਮਿਕ ਜੋਨ ਵਿੱਚ ਦਾਖਿਲ ਹੋਏ ਚੀਨੀ ਫੌਜ ਦੇ ਜੰਗੀ ਬੇੜੇ।
ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਤੋਂ ਇਕ ਖ਼ਬਰ ਸਾਹਮਣੇ ਆਈ ਹੈ ਕੀ ਚੀਨੀ ਫੌਜ ਦੇ 3 ਜੰਗੀ ਬੇੜੇ ਆਸਟ੍ਰੇਲੀਆ ਦੇ ਇਕਨਾਮਿਕ ਜੋਨ ਵਿੱਚ ਦਾਖਿਲ ਹੋਣ ਦੀ ਖਬਰ ਹੈ, ਜਿਸ ਦੀਆਂ ਤਸਵੀਰਾਂ ਨਿਊਜੀਲੈਂਡ ਡਿਫੈਂਸ ਫੋਰਸ ਵਲੋਂ ਜਾਰੀ ਕੀਤੀਆਂ ਗਈਆਂ ਹਨ ਤੇ ਇਸ ਕਾਰਨ ਹੁਣ ਤੱਕ ਕਈ ਹਵਾਈ ਉਡਾਣਾ ਨੂੰ ਡਾਇਵਰਟ ਵੀ ਕੀਤਾ ਜਾ ਚੁੱਕਾ ਹੈ। ਇਸਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਇਹ ਬੇੜੇ ਇੰਟਰਨੈਸ਼ਨਲ ਵਾਟਰ ਵਿੱਚ ਆਸਟ੍ਰੇਲੀਆ ਦੇ ਈਜ਼ਟ ਕੋਸਟ ‘ਤੇ ਲਾਈਵ ਫਾਇਰਿੰਗ ਐਕਸਰਸਾਈਜ਼ ਕਰ ਰਹੇ ਸਨ। ਦੱਸਦੀਏ ਕਿ ਇਸ ਤੋਂ ਪਹਿਲਾਂ ਬੀਤੇ ਹਫਤੇ ਵੀ ਤਾਸਮਨ ਸਮੁੰਦਰ ਵਿੱਚ ਚੀਨੀ ਫੌਜ ਵਲੋਂ ਲਾਈਵ ਡਰੀਲਜ਼ ਕੀਤੀਆਂ ਗਈਆਂ ਸਨ, ਹਵਾਈ ਮਾਰਗਾਂ ਦੇ ਬਿਲਕੁਲ ਹੇਠਾਂ ਕੀਤੀਆਂ ਗਈਆਂ ਸਨ ਤੇ ਇਸ ਲਈ ਚੀਨੀ ਫੌਜ ਦੀ ਅਲੋਚਨਾ ਵੀ ਹੋਈ ਸੀ।
