ਆਪਣੇ ਅਹੁਦੇ ਤੋਂ ਹੈਲਥ ਨਿਊਜੀਲੈਂਡ ਮੁਖੀ ਨੇ ਦਿੱਤਾ ਅਸਤੀਫਾ
ਹੈਲਥ ਨਿਊਜੀਲੈਂਡ ਦੀ ਚੀਫ ਐਗਜੀਕਿਊਟੀਵ ਮਾਰਗੀ ਆਪਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਦਕਿ ਉਨ੍ਹਾਂ ਦੇ ਕਾਰਜਕਾਲ ਪੂਰੇ ਹੋਣ ਨੂੰ ਅਜੇ 4 ਮਹੀਨੇ ਦਾ ਸਮਾਂ ਬਕਾਇਆ ਰਹਿੰਦਾ ਸੀ। ਇਸ ਗੱਲ ਦੀ ਜਾਣਕਾਰੀ ਹੈਲਥ ਮਨਿਸਟਰ ਸੀਮਿਓਨ ਬਰਾਉਨ ਨੇ ਅੱਜ ਸਵੇਰ ਮੌਕੇ ਜਾਰੀ ਕੀਤੀ ਹੈ। ਮਾਰਕੀ ਆਪਾ ਦੀ ਥਾਂ ਡਾਕਟਰ ਡੇਲ ਬਰੇਮਲੀ ਨੂੰ ਐਕਟਿੰਗ ਚੀਫ ਐਗਜੀਕਿਊਟੀਵ ਦਾ ਅਹੁਦਾ ਸੰਭਾਲਿਆ ਗਿਆ ਹੈ। ਆਪਣੇ ਅਸਤੀਫੇ ‘ਤੇ ਬੋਲਦਿਆਂ ਮਾਰਗੀ ਆਪਾ ਨੇ ਕਿਹਾ ਕਿ ਹਾਲਾਂਕਿ ਮੇਰਾ ਕਾਰਜਕਾਲ ਰਸਮੀ ਤੌਰ ‘ਤੇ ਜੂਨ ਵਿੱਚ ਖਤਮ ਹੋ ਰਿਹਾ ਹੈ, ਹੈਲਥ ਐਨ ਜ਼ੈਡ ਰੀਸੈਟ ਦੇ ਇੱਕ ਬਿੰਦੂ ‘ਤੇ ਹੈ ਜਿੱਥੇ ਸਾਨੂੰ ਅੱਗੇ ਲਿਜਾਣ ਲਈ ਇੱਕ ਵੱਖਰੇ ਲੀਡਰਸ਼ਿਪ ਦ੍ਰਿਸ਼ਟੀਕੋਣ ਦੀ ਲੋੜ ਹੈ, ਅਤੇ ਮੈਂ ਹੁਣ ਇਸਦੇ ਲਈ ਜਗ੍ਹਾ ਬਣਾਉਣਾ ਚਾਹੁੰਦੀ ਹਾਂ।