ਆਕਲੈਂਡ ਵਿੱਚ ਹੜ੍ਹਾਂ ਤੋਂ ਨੁਕਸਾਨੇ ਗਏ ਘਰਾਂ ਨੂੰ ਲੁਟੇਰੇ ਬਣਾ ਰਹੇ ਨਿਸ਼ਾਨਾ
ਆਕਲੈਂਡ ਜਦੋਂ ਰੋਬਿਨ ਤੇ ਉਸਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਆਏ ਸਾਈਕਲੋਨ ਗੈਬਰੀਆਲ ਕਾਰਨ ਆਪਣਾ ਬੁਰੀ ਤਰ੍ਹਾਂ ਨੁਕਸਾਨਿਆਂ ਘਰ ਛੱਡਿਆ ਸੀ ਤਾਂ ਉਸਨੂੰ ਬਿਲਕੁਲ ਵੀ ਅੰਦਾਜਾ ਨਹੀਂ ਸੀ ਕਿ ਉਸਨੂੰ ਕੁਦਰਤੀ ਕਰੌਪੀ ਤੋਂ ਇਲਾਵਾ ਹੋਰ ਨੁਕਸਾਨ ਵੀ ਝੱਲਣੇ ਪੈਣਗੇ, ਦਰਅਸਲ ਲੁਟੇਰਿਆਂ ਵਲੋਂ ਉਸਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਘਰ ‘ਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ। ਆਕਲੈਂਡ ਵਿੱਚ ਅਜਿਹਾ ਕਈ ਪਰਿਵਾਰਾਂ ਨਾਲ ਹੋ ਚੁੱਕਾ ਹੈ, ਹਾਲਾਂਕਿ ਪੁਲਿਸ ਵਲੋਂ ਲੁਟੇਰਿਆਂ ਨਾਲ ਸਖਤਾਈ ਨਾਲ ਨਜਿੱਠਣ ਦੀ ਗੱਲ ਕਹੀ ਜਾ ਰਹੀ ਹੈ, ਪਰ ਇਸਦੇ ਬਾਵਜੂਦ ਅਜੇ ਵੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਜੋ ਆਕਲੈਂਡ ਦੇ ਰਿਹਾਇਸ਼ੀਆਂ ਦਾ ਇਸ ਔਖੇ ਵੇਲੇ ਦਿੱਕਤਾਂ ਵਿੱਚ ਹੋਰ ਵਾਧਾ ਕਰ ਰਿਹਾ ਹੈ।