ਆਕਲੈਂਡ ਵਿੱਚ ਸ਼ਰਾਬ ਦੀ ਵਿਕਰੀ ‘ਤੇ ਲੱਗੀ ਰੋਕ ਨਵੀਂ ਪਾਲਸੀ ਤਹਿਤ ਰਾਤ 9 ਵਜੇ ਤੋਂ ਬਾਅਦ ਨਹੀਂ ਮਿਲੇਗੀ ਸ਼ਰਾਬ
ਆਕਲੈਂਡ ਕਾਉਂਸਲ ਵਲੋਂ ਅੱਜ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਕਾਰੋਬਾਰਾਂ ਜਾਂ ਹੋਰ ਲਾਇਸੈਂਸਸ਼ੁਧਾ ਥਾਵਾਂ ‘ਤੇ ਸ਼ਰਾਬ ਦੀ ਵਿਕਰੀ ਰਾਤ 9 ਵਜੇ ਤੱਕ ਹੀ ਸੀਮਿਤ ਕਰ ਦਿੱਤੀ ਗਈ ਹੈ। ਰੈਸਟੋਰੈਂਟ ਤੇ ਬਾਰ ਆਦਿ ਵਿੱਚ ਸ਼ਰਾਬ ਤੜਕੇ 4 ਵਜੇ ਤੱਕ (ਸੀਬੀਡੀ) ਤੇ ਉਸਤੋਂ ਬਾਹਰ ਦੇ ਇਲਾਕਿਆਂ ਵਿੱਚ ਤੜਕੇ 3 ਵਜੇ ਤੱਕ ਹੀ ਮਿਲ ਸਕੇਗੀ। ਇਹ ਫੈਸਲਾ ਸ਼ਰਾਬ ਸਬੰਧੀ ਵੱਧਦੇ ਅਪਰਾਧਿਕ ਮਾਮਲਿਆਂ ਦੇ ਚਲਦੇ ਲਿਆ ਗਿਆ ਹੈ। ਇਹ ਫੈਸਲਾ ਲੈਣ ਤੋਂ ਪਹਿਲਾਂ ਕਾਰੋਬਾਰਾਂ, ਆਮ ਲੋਕਾਂ ਨਾਲ ਕਾਉਂਸਲ ਵਲੋਂ ਕੰਸਲਟੇਸ਼ਨ ਵੀ ਕੀਤੀ ਗਈ ਸੀ।