ਆਕਲੈਂਡ ਵਿੱਚ ਵਾਪਰੀ ਕਾਰ ਲੁੱਟਣ ਦੀ ਅਨੌਖੀ ਘਟਨਾ ਏਦਾਂ ਦੇ ਲੁਟੇਰਿਆਂ ਤੋਂ ਬੱਚਕੇ
ਆਕਲੈਂਡ ਦੇ ਮਾਉਂਟ ਈਡਨ ਵਿਖੇ ਬੀਤੇ ਦਿਨੀਂ ਇੱਕ ਵੱਖਰੀ ਤਰ੍ਹਾਂ ਦੀ ਹੀ ਕਾਰ ਲੱੁਟਣ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਕਾਰ ਲੁੱਟਣ ਵਾਲੇ ਨੇ ਪਹਿਲਾਂ ਤਾਂ ਕਾਰ ‘ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਕਾਰ ਮਾਲਕ ਕਾਰ ਚੋਂ ਬਾਹਰ ਨਿਕਲਿਆ ਤਾਂ ਲੁਟੇਰੇ ਨੇ ਉਸਦੀ ਕਾਰ ਖੋਹ ਲਈ ‘ਤੇ ਮੌਕੇ ਤੋਂ ਫਰਾਰ ਹੋ ਗਿਆ। ਚੰਗੀ ਕਿਸਮਤ ਨੂੰ ਈਗਲ ਹੈਲੀਕਾਪਟਰ ਤੁਰੰਤ ਡਿਪਲੋਏ ਕੀਤਾ ਗਿਆ ਤੇ ਘਟਨਾ ਤੋਂ 7 ਕਿਲੋਮੀਟਰ ਦੂਰ ਲੁਟੇਰੇ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਲੁਟੇਰੇ ਨੂੰ 7 ਫਰਵਰੀ ਤੱਕ ਅਦਾਲਤ ਦੀ ਪੇਸ਼ੀ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ