ਆਕਲੈਂਡ ਵਿੱਚ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਹਾਲਤ ਗੰਭੀਰ , 5 ਜਣੇ ਹੋਏ ਜਖਮੀ
ਆਕਲੈਂਡ ਦੇ ਨਿਊਲਿਨ ਵਿਖੇ ਅੱਜ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ। ਹਾਦਸੇ ਵਿੱਚ ਕੁੱਲ 5 ਜਣੇ ਜਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਬਾਕੀ 4 ਜਣਿਆਂ ਨੂੰ ਵੀ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸਾ ਪੋਰਟੇਜ ਰੋਡ ਤੇ ਕਲਾਰਕ ਰੋਡ ਇੰਟਰਸੈਕਸ਼ਨ ‘ਤੇ ਵਾਪਰਿਆ ਹੈ। ਹਾਦਸੇ ਸਬੰਧੀ ਅਜੇ ਪੂਰੀ ਜਾਣਕਾਰੀ ਤਾਂ ਨਹੀਂ ਜਾਰੀ ਹੋਈ, ਪਰ ਮੌਕੇ ‘ਤੇ ਇੱਕ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋਈ ਦੇਖੀ ਜਾ ਸਕਦੀ ਹੈ ਤੇ ਇੱਕ ਟ੍ਰੈਫਿਕ ਪੋਲ ਵੀ ਨਜਦੀਕ ਟੁੱਟਿਆ ਪਿਆ ਹੈ। ਕਾਰ ਇਨੀਂ ਜਿਆਦਾ ਟੁੱਟ-ਭੱਜ ਗਈ ਸੀ ਕਿ ਐਮਰਜੈਂਸੀ ਸੇਵਾਵਾਂ ਨੂੰ ਕਾਰ ਕੱਟਕੇ ਵਿੱਚੋਂ ਜਖਮੀਆਂ ਨੂੰ ਕੱਢਣਾ ਪਿਆ।