ਆਕਲੈਂਡ ਵਿੱਚ ਲੱਗਿਆ ਫਾਇਰ ਬੈਨ, ਉਲੰਘਣਾ ਕਰਨ ਤੇ ਹੋਏਗਾ ਮੋਟਾ ਜੁਰਮਾਨਾ, ਰਹੋ ਸਾਵਧਾਨ !
ਆਕਲੈਂਡ ‘ਚ ਫਾਇਰ ਸੀਜ਼ਨ ਸ਼ੁਰੂ ਹੋਣ ਦੇ ਚਲਦਿਆਂ ਆਕਲੈਂਡ ਵਿੱਚ ਆਉਟਡੋਰ ਫਾਇਰ ਬੈਨ ਲਾਗੂ ਕਰ ਦਿੱਤਾ ਗਿਆ ਹੈ ਤੇ ਅਗਲੇ ਨੋਟਿਸ ਤੱਕ ਇਹ ਜਾਰੀ ਰਹੇਗਾ। ਫਾਇਰ ਐਂਡ ਐਮਰਜੈਂਸੀ ਨੇ ਸਾਫ ਕਰਤਾ ਹੈ ਕਿ ਜੇ ਕੋਈ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪਰਮਿਟ ਲੈਣਾ ਜਰੂਰੀ ਹੋਏਗਾ, ਇਹ ਹੁਕਮ ਕੱਲ ਸਵੇਰੇ 6 ਵਜੇ ਤੋਂ ਲਾਗੂ ਹੋਏਗਾ। ਫਾਇਰ ਐਂਡ ਐਮਰਜੈਂਸੀ ਨੇ ਇਸ ‘ਤੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਕਲੈਂਡ ਵਿੱਚ ਇਸ ਵੇਲੇ ਅੱਗ ਲੱਗਣ ਦਾ ਬਹੁਤ ਜਿਆਦਾ ਖਤਰਾ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
