ਆਕਲੈਂਡ ਵਿੱਚ ਰੇਲ ਸੇਵਾਵਾਂ ਰਹਿਣਗੀਆਂ 27 ਜਨਵਰੀ ਤੱਕ ਰੱਦ
ਆਕਲੈਂਡ ਵਾਸੀਆਂ ਨੂੰ ਰੇਲ ਸੇਵਾਵਾਂ ਬੰਦ ਹੋਣ ਦੇ ਚਲਦਿਆਂ ਕਾਫੀ ਖੱਜਲ ਹੋਣਾ ਪੈ ਰਿਹਾ ਹੈ ਅਤੇ ਇਹ ਸੇਵਾਵਾਂ ਅਜੇ ਵੀ 27 ਜਨਵਰੀ ਤੱਕ ਰੱਦ ਰਹਿਣਗੀਆਂ। ਹੁਣ 27 ਜਨਵਰੀ ਤੱਕ ਕੋਈ ਵੀ ਪੈਸੇਂਜਰ ਜਾਂ ਮਾਲ ਗੱਡੀ ਨਹੀਂ ਚੱਲੇਗੀ। ਰੇਲ ਸੇਵਾਵਾਂ ਦਾ ਰੱਦ ਕੀਤੇ ਜਾਣਾ ਸਿਟੀ ਰੇਲ ਲੰਿਕ ਦੀ ਕੰਸਟਰਕਸ਼ਨ ਨੂੰ ਪੂਰਾ ਕਰਨਾ ਹੈ ਤਾਂ ਜੋ 2026 ਤੱਕ ਸਿਟੀ ਰੇਲ ਲੰਿਕ ਪ੍ਰੋਜੈਕਟ ਆਕਲੈਂਡ ਵਾਸੀਆਂ ਨੂੰ ਸੌਂਪਿਆ ਜਾ ਸਕੇ। ਇਹ ਰੇਲ ਸੇਵਾਵਾਂ ਕੁੱਲ 32 ਦਿਨ ਲਈ ਰੱਦ ਹੋਈਆਂ ਹਨ ਅਤੇ ਸੇਵਾਵਾਂ ਕੁੱਲ 96 ਦਿਨਾਂ ਦੀ ਯੋਜਨਾਬੱਧੀ ਤਹਿਤ ਰੱਦ ਰਹਿਣਗੀਆਂ, ਜੋ ਆਉਂਦੇ ਸਮੇਂ ਵਿੱਚ ਦੁਬਾਰਾ ਤੋਂ ਕੀਤੀਆਂ ਜਾਣਗੀਆਂ