ਆਕਲੈਂਡ ਵਿੱਚ ਫਿਰ ਤੋਂ 2 ਵੱਖੋ-ਵੱਖ ਘਟਨਾਵਾਂ ਵਿੱਚ ਡਰਾਈਵਰਾਂ ਨੂੰ ਬਣਾਇਆ ਗਿਆ ਨਿਸ਼ਾਨਾ
ਆਕਲੈਂਡ ਦੇ ਸੀਬੀਡੀ ਤੇ ਗ੍ਰੇਅ ਲਿਨ ਵਿਖੇ ਵਾਪਰੀਆਂ 2 ਵੱਖੋ-ਵੱਖ ਘਟਨਾਵਾਂ ਵਿੱਚ ਬੱਸ ਡਰਾਈਵਰਾਂ ਨੂੰ ਜਖਮੀ ਕੀਤੇ ਜਾਣ ਦੀ ਖਬਰ ਹੈ। ਪਹਿਲੀ ਘਟਨਾ ਸ਼ਾਮ 7.40 ‘ਤੇ ਵਾਪਰੀ ਜਦੋਂ ਇੱਕ ਸ਼ਰਾਬੀ ਯਾਤਰੀ ਨੇ ਬੱਸ ਤੋਂ ਉਤਰਣ ‘ਤੇ ਮਨਾ ਕਰ ਦਿੱਤਾ ਤੇ ਬੱਸ ਡਰਾਈਵਰ ਨੂੰ ਕਾਫੀ ਮੁੱਕੇ ਮਾਰੇ, ਜਿਸ ਵਿੱਚ ਬੱਸ ਡਰਾਈਵਰ ਨੂੰ ਸੱਟਾਂ ਵੱਜੀਆਂ। ਦੂਜੀ ਘਟਨਾ ਗ੍ਰੇਅ ਲਿਨ ਵਿਖੇ ਵਾਪਰੀ ਜਿਸ ਵਿੱਚ ਯਾਤਰੀ ਨੇ ਡਰਾਈਵਰ ਨੂੰ ਜਖਮੀ ਕੀਤਾ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਫਰਾਰ ਹੋ ਗਿਆ। ਦੋਨੋਂ ਹੀ ਘਟਨਾਵਾਂ ਵਿੱਚ ਦੋਸ਼ੀਆਂ ਦੀ ਭਾਲ ਜਾਰੀ ਹੈ।