ਆਕਲੈਂਡ ਵਿੱਚ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਕੋਂਸੁਲੇਟ ਜਨਰਲ ਆਫ ਇੰਡੀਆ ਦਾ ਦਫਤਰ
ਵਲੰਗਟਨ ਹਾਈ ਕਮਿਸ਼ਨ ਆਫ ਇੰਡੀਆ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਕੱਲ 5 ਸਤੰਬਰ 2024 ਤੋਂ ਆਕਲੈਂਡ ਦਾ ਕੋਂਸੁਲੇਟ ਜਨਰਲ ਦਾ ਦਫਤਰ ਕਾਰਜਸ਼ੀਲ ਹੋਣ ਜਾ ਰਿਹਾ ਹੈ, ਫਿਲਹਾਲ ਇਹ ਦਫਤਰ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ, ਆਕਲੈਂਡ ਵਿਖੇ ਕਾਰਜਸ਼ੀਲ ਰਹੇਗਾ।
ਐਪਲੀਕੇਸ਼ਨ ਦੇਣ ਦਾ ਸਮਾਂ: ਸਵੇਰੇ 9.30 ਤੋਂ 1 ਵਜੇ ਤੱਕ ਅਤੇ ਡਾਕੂਮੈਂਟ ਇੱਕਠੇ ਕਰਨ ਦਾ ਸਮਾਂ; ਸ਼ਾਮ 4 ਤੋਂ 5 ਵਜੇ
ਕੱਲ 5 ਸਤੰਬਰ ਤੋਂ ਡਾਕੂਮੈਂਟ ਅਟੈਸਟੇਸ਼ਨ ਦਾ ਕੰਮ ਹੀ ਹੋਏਗਾ ਤੇ ਹਾਈ ਕਮਿਸ਼ਨ ਬਾਕੀ ਦੀਆਂ ਸੇਵਾਵਾਂ ਜਲਦ ਹੀ ਸ਼ੁਰੂ ਕਰਕੇ ਸੂਚਿਤ ਕਰੇਗਾ।
ਵਧੇਰੇ ਜਾਣਕਾਰੀ ਲਈ ਸੰਪਰਕ:
hoc.auckland@mea.gov.in. admin.auckland@mea.gov.in
ਓਨਟਰੀ ਕੌਂਸਲ ਦਫਤਰ 133ਏ, ਓਨੀਹੰਗਾ ਮਾਲ, ਆਕਲੈਂਡ ‘ਤੇ ਕੱਲ ਤੋਂ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ।