ਆਕਲੈਂਡ ਵਾਸੀਓ ਹੋ ਜਾਓ ਤਿਆਰ ਖਰਾਬ ਮੌਸਮ ਲਈ! ਭਾਰੀ ਬਾਰਿਸ਼ ਤੇ ਤੂਫਾਨੀ ਹਵਾਵਾਂ ਦੀ ਜਾਰੀ ਹੋਈ ਭਵਿੱਖਬਾਣੀ
ਨਿਊਜੀਲੈਂਡ ਦੇ ਬਹੁਤੇ ਹਿੱਸਿਆਂ ਲਈ ਅੱਜ ਮੌਸਮ ਖਰਾਬ ਰਹਿਣ ਵਾਲਾ ਹੈ, ਪਰ ਸਭ ਤੋਂ ਜਿਆਦਾ ਆਕਲੈਂਡ, ਨਾਰਥਲੈਂਡ ਤੇ ਵਲੰਿਗਟਨ ਦੇ ਪ੍ਰਭਾਵਿਤ ਹੋਣ ਦੀ ਗੱਲ ਕਹੀ ਗਈ ਹੈ। ਖਰਾਬ ਮੌਸਮ ਦੌਰਾਨ ਭਾਰੀ ਬਾਰਿਸ਼ ਦੇ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਵੀ ਚੱਲਣਗੀਆਂ। ਸਾਊਥ ਆਈਲੈਂਡ ਵਿੱਚ ਤਾਂ ਇਸ ਮੌਸਮ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਕਈ ਮੁੱਖ ਮਾਰਗਾਂ ਨੂੰ ਇਸ ਕਾਰਨ ਬੰਦ ਕਰ ਦਿੱਤਾ ਗਿਆ ਹੈ। ਮੈਟਸਰਵਿਸ ਅਨੁਸਾਰ ਭਵਿੱਖਬਾਣੀ ਰਾਤ 8 ਵਜੇ ਤੱਕ ਅਮਲ ਵਿੱਚ ਰਹੇਗੀ।