ਆਕਲੈਂਡ ਵਾਸੀਆਂ ਲਈ ਟਰੇਨ ਦਾ ਸਫਰ ਹੁਣ ਹੋਏਗਾ ਸਮੇਂ ਸਿਰ ਤੇ ਸੁਖਾਲਾ
ਨਵੀਆਂ ਤੇ ਅੱਤ-ਆਧੁਨਿਕ ਟਰੇਨਾਂ ਦੀ ਜੋ ਡੀਲ ਮੈਕਸੀਕੋ ਦੀ ਕੰਪਨੀ ਨਾਲ ਹੋਈ ਸੀ, ਉਸ ਤਹਿਤ ਅੱਜ ਪਹਿਲੀ ਇਲੈਕਟ੍ਰਿਕ ਟਰੇਨ ਆਕਲੈਂਡ ਪੁੱਜ ਗਈ ਹੈ ਅਤੇ ਜਲਦ ਹੀ ਹੋਰ ਟਰੇਨਾਂ ਅਗਲੇ ਮਹੀਨੇ ਪੁੱਜਣ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਨੂੰ ਸੀਏਐਫ ਨੇ ਬਣਾਇਆ ਹੈ, ਜਿਨ੍ਹਾਂ ਨੇ ਇਸ ਦਾ ਡਿਜਾਈਨ ਤਾਂ ਪੁਰਾਣੀਆਂ ਗੱਡੀਆਂ ਦੀ ਤਰਜ ‘ਤੇ ਹੀ ਰੱਖਿਆ ਹੈ, ਪਰ ਸੁਰੱਖਿਆ ਪੱਖੋ ਤੇ ਹੋਰ ਕਈ ਅਹਿਮ ਫੀਚਰ ਇਨ੍ਹਾਂ ਟਰੇਨਾਂ ਵਿੱਚ ਪਾਏ ਗਏ ਹਨ। ਇੱਕ ਗੱਡੀ 380 ਯਾਤਰੀ ਇੱਕੋ ਵਾਰ ਲੈਜਾਣ ਦੀ ਸਮਰਥਾ ਰੱਖੇਗੀ। ਨਵੀਆਂ ਗੱਡੀਆਂ ਦੇ ਆਉਣ ਨਾਲ ਰੋਜਾਨਾ 8620 ਵਧੇਰੇ ਯਾਤਰੀ ਟਰੇਨਾਂ ਵਿੱਚ ਸਫਰ ਕਰ ਸਕਣਗੇ ਤੇ ਬੀਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਕਲੈਂਡ ਵਾਸੀਆਂ ਦੀ ਖੱਜਲ-ਖੁਆਰੀ ਵੀ ਇਸ ਨਾਲ ਕਾਫੀ ਘਟੇਗੀ।