ਆਕਲੈਂਡ, ਵਲਿੰਗਟਨ ਦੀਆਂ ਸੜਕਾਂ ‘ਤੇ ਹੋਈ ਹੁਣ ਭਾਰੀ ਟ੍ਰੈਫਿਕ ਸ਼ੁਰੂ।
ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਲੋਕ ਵੱਡੀ ਗਿਣਤੀ ਵਿੱਚ ਆਕਲੈਂਡ, ਵਲਿੰਗਟਨ ਵਰਗੇ ਵੱਡੇ ਸ਼ਹਿਰਾਂ ਤੋਂ ਬਾਹਰ ਜਾ ਰਹੇ ਹਨ, ਜਿਸ ਕਾਰਨ ਅੱਜ ਤੋਂ ਹੀ ਸੜਕਾਂ ‘ਤੇ ਜਾਮ ਦਿਖਣੇ ਸ਼ੁਰੂ ਹੋ ਗਏ ਹਨ। ਵਾਕਾ ਕੋਟਾਹੀ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਇਨ੍ਹਾਂ ਛੁੱਟੀਆਂ ਮੌਕੇ ਸੜਕਾਂ ‘ਤੇ ਗੱਡੀਆਂ ਧਿਆਨ ਨਾਲ ਚਲਾਉਣ ਦੀ ਅਪੀਲ ਕੀਤੀ ਗਈ ਹੈ, ਅਜਿਹਾ ਇਸ ਲਈ ਕਿਉਂਕਿ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਹਾਦਸਿਆਂ ਵਿੱਚ ਦਰਜਨਾਂ ਲੋਕ ਮਾਰੇ ਜਾਂਦੇ ਹਨ। ਸੋ ਗੱਡੀਆਂ ਧਿਆਨ ਨਾਲ ਚਲਾਓ ਤੇ ਸੁਰੱਖਿਅਤ ਆਪਣੀ ਮੰਜਿਲ ‘ਤੇ ਪੁੱਜੋ।