ਆਕਲੈਂਡ ਦੇ ਨੋਰਥਸ਼ੋਰ ਵਿਖੇ ਬਜੁਰਗ ਨੂੰ ਪੱਥਰ ਮਾਰ-ਮਾਰ ਕੇ ਜਖਮੀ ਕਰਨ ਵਾਲਾ ਪੁਲਿਸ ਨੇ 11 ਸਾਲਾ ਬੱਚਾ ਕੀਤਾ ਗ੍ਰਿਫਤਾਰ
ਬੀਤੇ ਕੁਝ ਸਮੇਂ ਤੋਂ ਆਕਲੈਂਡ ਤੋਂ ਕੁਝ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਛੋਟੀ ਉਮਰ ਦੇ ਬੱਚੇ ਲੁੱਟਾਂ-ਖੋਹਾਂ ਜਾਂ ਕੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਤਾਜਾ ਮਾਮਲਾ ਆਕਲੈਂਡ ਦੇ ਨੋਰਥਸ਼ੋਰ ਦਾ ਹੈ, ਜਿੱਥੇ ਪੁਲਿਸ ਨੇ ਇੱਕ 11 ਸਾਲਾ ਬੱਚੇ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਲੋਂ ਇੱਕ ਬਜੁਰਗ ਨੂੰ ਐਨਜੇਕ ਰੋਡ ‘ਤੇ ਪੱਥਰ ਮਾਰੇ ਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਫੇਸਬੁੱਕ ਪੇਜ ‘ਤੇ ਇਸ ਘਟਨਾ ਦੀ ਨਿੰਦਾ ਕਰਦਿਆਂ ਇਸ ਬੱਚੇ ਨੂੰ ਪਹਿਚਾਣਿਆ ਗਿਆ ਤੇ ਇਸ ਬੱਚੇ ਸਬੰਧੀ ਹੋਰ ਸ਼ਿਕਾਇਤਾਂ ਵੀ ਸਾਹਮਣੇ ਆਈਆਂ