ਆਕਲੈਂਡ ਦੀ ਮਹਿਲਾ ਨੂੰ ਹੋਈ ਜੇਲ ਦੀ ਸਜ਼ਾ, ਜਾਣੋ ਪੂਰੀ ਖ਼ਬਰ।
ਨਿਊਜ਼ੀਲੈਂਡ ‘ਚ ਪੈਂਦੇ ਸਾਊਥ ਆਕਲੈਂਡ ਦੀ ਆਰਾਨੁਈ ਸਿਆਕਾਫੀਲੀਆ ਨੂੰ ਸ਼ਰਾਬ ਪੀਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਆਪਣੀ 25 ਸਾਲਾ ਭੈਣ ਦੀ ਮੌਤ ਦਾ ਕਾਰਨ ਬਨਣ ਦੇ ਨਤੀਜੇ ਵਜੋਂ 3 ਸਾਲ ਦੀ ਸਜਾ ਸੁਣਾਈ ਗਈ ਹੈ। ਆਰਾਨੁਈ ਮਦਰਜ਼ ਡੇਅ ਮੌਕੇ ਸ਼ਰਾਬ ਦੇ ਨਸ਼ੇ ਵਿੱਚ 156 ਦੀ ਰਫਤਾਰ ‘ਤੇ ਗੱਡੀ ਚਲਾ ਰਹੀ ਸੀ, ਜਦੋਂ ਇਹ ਹਾਦਸਾ ਦੱਖਣੀ ਆਕਲੈਂਡ ਵਿੱਚ ਵਾਪਰਿਆ। ਇਸ ਕਾਰਨ ਗੱਡੀ ਵਿੱਚ ਸਵਾਰ 3 ਹੋਰ ਜਣੇ ਗੰਭੀਰ ਜਖਮੀ ਹੋ ਗਏ ਸਨ ਤੇ ਜਿਸ ਕਾਰਨ ਨਾਲ ਹਾਦਸਾ ਵਾਪਰਿਆ ਸੀ, ਉਸ ਕਾਰ ਦੇ ਚਾਲਕ ਨੂੰ ਵੀ ਕਈ ਮਹੀਨਿਆਂ ਤੱਕ ਵੀਲ ਚੇਅਰ ‘ਤੇ ਰਹਿਣਾ ਪਿਆ ਸੀ। ਹਾਲਾਂਕਿ ਆਰਾਨੁਈ ਗ੍ਰਿਫਤਾਰੀ ਮੌਕੇ ਗਰਭਵਤੀ ਵੀ ਸੀ, ਪਰ ਜੱਜ ਨੇ ਉਸਦੇ ਵਕੀਲ ਦੀ ਇੱਕ ਵੀ ਨਾ ਸੁਣੀ ਤੇ ਇਸ ਹਾਦਸੇ ਦਾ ਕਾਰਨ ਦੱਸਦਿਆਂ ਉਸਨੂੰ ਜੇਲ ਦੀ ਸਜਾ ਸੁਣਾਈ ਗਈ।
