ਆਕਲੈਂਡ ਜਾਂ ਆਕਲੈਂਡ ਤੋਂ ਬਾਹਰ ਆਪਣੇ ਦੋਸਤਾਂ/ ਰਿਸ਼ਤੇਦਾਰਾਂ ਨੂੰ ਮਰਦਮਸ਼ੁਮਾਰੀ ਦੇ ਫਾਰਮਾਂ ਬਾਰੇ ਜਰੂਰ ਪੁੱਛੋ
ਨਿਊਜੀਲੈਂਡ ਸੈਂਸਜ਼ 2023 ਦੇ ਫਾਰਮ ਭਰਨ ਦਾ ਅੱਜ ਆਖਰੀ ਦਿਨ ਹੈ। ਸਾਡੇ ਭਾਈਚਾਰੇ ਤੋਂ ਬਹੁਤੇ ਲੋਕ ਸ਼ਾਇਦ ਇਸ ਫਾਰਮ ਨੂੰ ਇਸ ਲਈ ਅਣਗੌਲਿਆਂ ਕਰ ਦਿੰਦੇ ਹਨ, ਕਿ ਸ਼ਾਇਦ ਇਸ ਦਾ ਕੋਈ ਫਾਇਦਾ ਨਹੀਂ ਹੈ। ਪਰ ਕਿਸੇ ਵੀ ਘੱਟ ਗਿਣਤੀ ਵਰਗ ਲਈ ਬਣਾਈਆਂ ਜਾਂਦੀਆਂ ਸਰਕਾਰੀ ਯੋਜਨਾਵਾਂ ਜਾਂ ਉਸ ਵਰਗ ਦੀਆਂ ਮੰਗਾਂ ਨੂੰ ਸਰਕਾਰ ਤੋਂ ਮੰਗਵਾਏ ਜਾਣ ਵਿੱਚ ਉਸ ਵਰਗ ਦੀ ਗਿਣਤੀ ਬਹੁਤ ਅਹਿਮ ਹੁੰਦੀ ਹੈ ਤੇ ਜਨਗਨਣਾ 2023 ਅਜਿਹਾ ਹੀ ਇੱਕ ਮੌਕਾ ਹੈ, ਜਦੋਂ ਸਿੱਖ ਭਾਈਚਾਰੇ ਦੀ ਮੌਜੂਦਗੀ ਨੂੰ ਨਿਊਜੀਲੈਂਡ ਵਿੱਚ ਗਿਣਵਾਇਆ ਜਾ ਸਕਦਾ ਹੈ, ਕਿਉਂਕਿ ਜੇ ਗਿਣੇ ਜਾਵਾਂਗੇ ਤਾਂ ਹੀ ਸੁਣੇ ਜਾਵਾਂਗੇ।