ਆਕਲੈਂਡ ‘ਚ ਘੁੰਮ ਰਹੇ ਨਕਲੀ ਟੋਅ ਟਰੱਕ ਵਾਲੇ, ਜ਼ਰਾ ਬੱਚ ਕੇ !
ਜੇਕਰ ਗੱਲ ਕੀਤੀ ਜਾਵੇ ਤਾਂ ਇਕ ਨਵੀਂ ਖ਼ਬਰ ਇਹ ਆਈ ਹੈ ਕਿ ਨਕਲੀ ਟੋਅ ਟਰੱਕ ਵਾਲਿਆਂ ਦਾ ਇੱਕ ਗਿਰੋਹ ਇਸ ਵੇਲੇ ਆਕਲੈਂਡ ਵਿੱਚ ਸਰਗਰਮ ਹੈ, ਜੋ ਆਮ ਲੋਕਾਂ ਦੀਆਂ ਗੱਡੀਆਂ ਟੋਅ ਕਰਕੇ ਲੈ ਜਾਂਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਵੇਚ ਦਿੰਦੇ ਹਨ। ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਆਕਲੈਂਡ ਵਿੱਚ ਬੀਤੇ ਕੁਝ ਮਹੀਨੇ ਤੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ ਤੇ ਜੇ ਕੋਈ ਟੋਅ ਟਰੱਕ ਕੰਪਨੀ ਵਾਲੇ ‘ਤੇ ਤੁਹਾਨੂੰ ਸ਼ੱਕ ਹੋਏ ਤਾਂ ਉਸਦੀ ਲੋਗ ਬੁੱਕ ਬਾਰੇ ਪੁੱਛਿਆ ਜਾ ਸਕਦਾ ਹੈ ਤੇ ਨਾਲ ਹੀ ਸਹੀ
ਕੰਪਨੀ ਵਾਲਿਆਂ ਦੇ ਟਰੱਕ ਦੇ ਬਾਹਰ ਵੱਡਾ-ਵੱਡਾ ਕੰਪਨੀ ਦਾ ਲੋਗੋ ਤੇ ਪੂਰੀ ਸੰਪਰਕ ਜਾਣਕਾਰੀ ਵੀ ਹੁੰਦੀ ਹੈ। ਇਹੋ ਜਿਹੀਆਂ ਘਟਨਾਵਾਂ ਤੋਂ ਤੁਸੀਂ ਵੀ ਬੱਚ ਕੇ ਰਹੋ ਨਹੀਂ ਤਾਂ ਤੁਹਾਡੇ ਨਾਲ ਵੀ ਹੋ ਸਕਦਾ ਇਹ ਕਾਰਾ।