ਆਉਣ ਵਾਲੇ ਪ੍ਰਵਾਸੀ ਕਰਮਚਾਰੀਆਂ ਦਾ ਨਿਊਜੀਲੈਂਡ ਤੋਂ ਮੋਹ ਹੋਇਆ ਭੰਗ ਬੀਤੇ ਮਹੀਨੇ 12.4% ਘੱਟ ਪ੍ਰਵਾਸੀ ਪੁੱਜੇ ਨਿਊਜੀਲੈਂਡ
ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਕਰਮਚਾਰੀਆਂ ਦੀ ਗਿਣਤੀ ਵਿੱਚ ਕਾਫੀ ਸਮੇਂ ਬਾਅਦ ਗਿਰਾਵਟ ਦੇਖਣ ਨੂੰ ਮਿਲੀ ਹੈ। ਐਮ ਬੀ ਆਈ ਈ ਦੇ ਆਂਕੜਿਆਂ ਅਨੁਸਾਰ ਬੀਤੀ ਅਕਤੂਬਰ ਵਿੱਚ 16,323 ਪ੍ਰਵਾਸੀ ਕਰਮਚਾਰੀ ਹੀ ਨਿਊਜੀਲੈਂਡ ਪੁੱਜੇ ਹਨ, ਜੋ ਕਿ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ 12.4% ਘੱਟ ਹੈ, ਹਾਲਾਂਕਿ ਬੀਤੇ ਸਾਲ ਅਕਤੂਬਰ ਦੇ ਵਿੱਚ ਜਾਰੀ 19,194 ਵਰਕ ਵੀਜਿਆਂ ਦੇ ਮੁਕਾਬਲੇ ਇਸ ਸਾਲ ਕੁਝ ਜਿਆਦਾ 19,809 ਵਰਕ ਵੀਜੇ ਜਾਰੀ ਹੋਏ ਹਨ।