ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਲੱਖਾਂ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ , ਦੁਬਈ ਤੋਂ ਆਈ ਸੀ ਉਡਾਣ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਵੱਲੋਂ ਵਿਦੇਸ਼ੀ ਸਿਗਰੇਟਾਂ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੁਬਈ ਤੋਂ ਸਮਗਲਿੰਗ ਹੋ ਕੇ ਆਈਆਂ ਹਨ। ਇਨ੍ਹਾਂ ਵਿਦੇਸ਼ੀ ਸਿਗਰਟਾਂ ਦੀ ਕੀਮਤ ਕਰੀਬ 29 ਲੱਖ ਰੁਪਏ ਦੇ ਕਰੀਬ ਬਣਦੀ ਹੈ। ਜਦੋਂ ਬੈਗ ਨੂੰ ਖੋਲ੍ਹਿਆ ਗਿਆ ਤੇ ਉਪਰੋਕਤ ਸੁਪਰ ਸਲਿਮ ਇੰਪੋਰਟਡ ਸਿਗਰਟਾਂ ਮਿਲੀਆਂ।

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਸਪਾਈਸ ਜੈੱਟ ਐੱਸਜੀ 56 ਦੀ ਉਡਾਣ ਰਾਹੀਂ ਦੁਬਈ ਤੋਂ ਆ ਰਹੀ ਸੀ। ਇਸ ਦੌਰਾਨ ਕਸਟਮ ਵਿਭਾਗ ਦੀ ਟੀਮ ਵੱਲੋਂ 2,60,400 ਗੋਲਡਨ ਲੀਫ਼ ਬ੍ਰਾਂਡ ਦੀਆਂ ਸਿਗਰਟਾਂ ਜ਼ਬਤ ਕੀਤੀਆਂ ਹਨ। ਇਸ ਖੇਪ ਦੇ ਬੈਗ ਏਅਰਲਾਈਨ ਸਟਾਫ਼ ਕੋਲ ਸਨ।  

ਇਸ ਦੌਰਾਨ ਏਅਰਲਾਈਨਜ਼ ਸਟਾਫ਼ ਨੇ ਦੱਸਿਆ ਕਿ ਬੀਤੇ ਦਿਨ ਦੁਬਈ ਤੋਂ ਇਸੇ ਫਲਾਈਟ ‘ਚ ਦੋ ਯਾਤਰੀਆਂ ਨੇ ਸਫ਼ਰ ਕੀਤਾ ਸੀ ਪਰ ਇਹ ਬੈਗ ਉਨ੍ਹਾਂ ਦੇ ਨਾਲ ਨਹੀਂ ਆਏ। ਕਸਟਮ ਐਕਟ 1962 ਦੇ ਤਹਿਤ 2,60,400 ਸਿਗਰੇਟਾਂ ਵਾਲੇ 11 ਬੈਗਾਂ ਨੂੰ ਪਹੁੰਚਣ ‘ਤੇ ਰੋਕਿਆ ਗਿਆ ਤੇ ਜ਼ਬਤ ਕਰਕੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *