ਅੰਮ੍ਰਿਤਸਰ-ਦਿੱਲੀ ਲਈ ਅੱਜ ਤੋਂ ਚੱਲੇਗੀ ਵੰਦੇ ਭਾਰਤ ਟ੍ਰੇਨ, ਪਹਿਲੇ ਹੀ ਦਿਨ ਸੀਟਾਂ ਹੋਈਆਂ ਫੁੱਲ

ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਹੋਣ ਵਾਲੀ ਵੰਦੇ ਭਾਰਤ ਟ੍ਰੇਨ ਅੱਜ ਤੋਂ ਚੱਲੇਗੀ। ਇਹ ਟ੍ਰੇਨ ਸਵੇਰੇ 10.16 ਵਜੇ ਲੁਧਿਆਣਾ ਪਹੁੰਚੇਗੀ ਤੇ 2 ਮਿੰਟ ਦੇ ਸਟਾਪੇਜ ਦੇ ਬਾਅਦ 10.18 ਵਜੇ ਦਿੱਲੀ ਲਈ ਰਵਾਨਾ ਹੋ ਜਾਵੇਗੀ।

ਟ੍ਰੇਨ ਦੁਪਹਿਰ 1.50 ਵਜੇ ਦਿੱਲੀ ਪਹੁੰਚੇਗੀ। ਟ੍ਰੇਨ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸ਼ਾਹ ਹੈ ਪਹਿਲੇ ਹੀ ਦਿਨ ਸੀਟਾਂ ਫੁੱਲ ਹਨ। ਵੰਦੇ ਭਾਰਤਵਿਚ ਹਰੇਕ ਕੋਚ ਵਿਚ ਇਕ ਸੁਰੱਖਿਆ ਮੁਲਾਜ਼ਮ ਤੇ ਟੈਕਨੀਸ਼ੀਅਨ ਸਫਰ ਕਰੇਗਾ। ਸਫਰ ਦੌਰਾਨ ਕੋਚ ਅੰਦਰ ਕੋਈ ਵੀ ਤਕਨੀਕੀ ਖਰਾਬੀ ਆਉਂਦੀ ਹੈ ਤਾਂ ਟੈਕਨੀਸ਼ੀਅਨ ਉਸ ਨੂੰ ਤੁਰੰਤ ਠੀਕ ਕਰਨਗੇ। ਇਸ ਤਰ੍ਹਾਂ ਸੁਰੱਖਿਆ ਮੁਲਾਜ਼ਮ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ। – ਅੰਮ੍ਰਿਤਸਰ ਤੋਂ ਦਿੱਲੀ ਦਾ ਕਿਰਾਇਆ 1340 ਰੁਪਏ ਰੱਖਿਆ ਗਿਆ ਹੈ ਤੇ ਐਗਜ਼ੀਕਿਊਟਿਵ ਕਲਾਸ ‘ਚ ਕਿਰਾਇਆ 2375 ਰੁਪਏ ਰੱਖਿਆ ਗਿਆ ਹੈ।

ਰੇਲਵੇ ਅਧਿਕਾਰੀਆਂ ਨੇ ਵੰਦੇ ਭਾਰਤ ਟ੍ਰੇਨ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਖਾਸ ਹਦਾਇਤ ਦਿੱਤੀ ਹੈਕਿ ਟ੍ਰੇਨ ਦੇ ਦਰਵਾਜ਼ੇ ਆਟੋਮੈਟਿਕ ਹਨ। ਟ੍ਰੇਨ ਵਿਚ ਚੜ੍ਹਦੇ ਤੇ ਉਤਰਦੇ ਸਮੇਂ ਸਾਵਧਾਨੀ ਵਰਤੋਂ। ਜਲਦਬਾਜ਼ੀ ਨਾ ਕਰੋ, ਇਸ ਨਾਲ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਹੈ।

Leave a Reply

Your email address will not be published. Required fields are marked *