ਅਸੁਰੱਖਿਅਤ ਚੈਟਿੰਗ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਪ੍ਰਮੁੱਖ 5 ਵਟਸਐਪ ਟ੍ਰਿਕਸ
ਵਟਸਐਪ ਦੇ ਉਪਭੋਗਤਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਨਾਲ ਧੋਖਾਧੜੀ ਦੇ ਮਾਮਲੇ ਵੀ ਵੱਧ ਰਹੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਅਸੁਰੱਖਿਅਤ ਚੈਟਿੰਗ ਤੋਂ ਛੁਟਕਾਰਾ ਪਾ ਸਕਦੇ ਹੋ।
WhatsApp ਵੈੱਬ ਤੋਂ ਲੌਗਆਊਟ ਕਰਨਾ ਯਕੀਨੀ ਬਣਾਓ
ਕੀ ਤੁਸੀਂ ਅਕਸਰ ਆਪਣੇ WhatsApp ਨੂੰ ਡੈਸਕਟਾਪ ਜਾਂ ਲੈਪਟਾਪ ‘ਤੇ ਵਰਤਦੇ ਹੋ? ਤਾਂ ਫਿਰ ਆਪਣੇ WhatsApp ਵੈੱਬ ਤੋਂ ਲੌਗਆਉਟ ਕਰਨਾ ਯਕੀਨੀ ਬਣਾਓ ਜਦੋਂ ਇਹ ਵਰਤੋਂ ਵਿੱਚ ਨਾ ਹੋਵੇ। ਕਿਉਂਕਿ ਤੁਹਾਡੇ ਲੈਪਟਾਪ ਨੂੰ ਤੁਹਾਡੇ WhatsApp ਵੈੱਬ ਨਾਲ ਖੁੱਲ੍ਹਾ ਛੱਡਣ ਨਾਲ ਤੁਹਾਡੇ ਡਾਟਾ ਨੂੰ ਕੋਈ ਵੀ ਵਿਅਕਤੀ ਵੇਖ ਸਕਦਾ ਹੈ ਜੋ ਤੁਹਾਡੀ ਡਿਵਾਈਸ ਦੀ ਵਰਤੋਂ ਕਰ ਰਿਹਾ ਹੈ। ਖਾਸ ਤੌਰ ‘ਤੇ ਇਹ ਦਫ਼ਤਰ ਵਿੱਚ ਤੁਹਾਡੇ ਨਾਲ ਹੋ ਸਕਦਾ ਹੈ।
2 ਸਟੈਪ ਵੈਰੀਫਿਕੇਸ਼ਨ ਨੂੰ ਇਨੇਬਲ ਬਣਾਓ
2-ਸਟੈਪ ਵੈਰੀਫਿਕੇਸ਼ਨ ਆਪਸ਼ਨ ਤੁਹਾਡੀ WhatsApp ਸੈਟਿੰਗਾਂ ਵਿੱਚ ਹੈ, ਜੋ ਤੁਹਾਡੇ WhatsApp ਲਈ ਸੁਰੱਖਿਆ ਦੀ ਇੱਕ ਵਾਧੂ ਪਰਤ (ਲੇਅਰ) ਹੈ। ਸੁਰੱਖਿਆ ਦੀ ਇਹ ਵਾਧੂ ਪਰਤ ਹੈਕਰਾਂ ਨੂੰ ਦੂਰ ਰੱਖੇਗੀ। ਟੂ-ਸਟੈਪ ਵੈਰੀਫਿਕੇਸ਼ਨ ਨੂੰ ਚਾਲੂ ਕਰਨ ਲਈ, ਤੁਹਾਨੂੰ ਦੁਬਾਰਾ ਆਪਣੀ WhatsApp ਸੈਟਿੰਗਾਂ ‘ਤੇ ਜਾਣਾ ਹੋਵੇਗਾ ਤੇ ਫਿਰ ਅਕਾਊਂਟ ‘ਤੇ ਟੈਪ ਕਰਨਾ ਹੋਵੇਗਾ। ਉੱਥੇ ਤੁਹਾਨੂੰ ਦੋ-ਪੜਾਵੀ ਵੈਰੀਫਿਕੇਸ਼ਨ ਸੈਟਿੰਗਾਂ ਮਿਲਣਗੀਆਂ।
ਅਣਜਾਣ ਲਿੰਕ ਦੀ ਜਾਂਚ ਕਰੋ
ਤੁਸੀਂ ਭਾਵੇਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੋ, ਇਸ ਡਿਜੀਟਲ ਯੁੱਗ ਵਿੱਚ ਖਤਰਨਾਕ ਲਿੰਕ ਵੱਡੀ ਸਮੱਸਿਆ ਹੈ। ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਕਰਨ ਨਾਲ ਤੁਹਾਡੀ ਡਿਵਾਈਸ ਵਿੱਚ ਵਾਇਰਸ ਆ ਸਕਦਾ ਹੈ। ਹਾਲਾਂਕਿ, ਤੁਸੀਂ ਇਨ੍ਹਾਂ ਅਣਜਾਣ ਲਿੰਕਾਂ ਦੀ ਜਾਂਚ ਕਰ ਸਕਦੇ ਹੋ ਜੋ ਤੁਹਾਡੇ ਸਿਸਟਮ ਲਈ ਨੁਕਸਾਨਦੇਹ ਹੋ ਸਕਦੇ ਹਨ। ਤੁਸੀਂ ਲਿੰਕ ਉਤੇ ਲੰਮਾ-ਟੈਪ ਕਰਕੇ ਕਾਪੀ ਕਰੋ ਤੇ ਫਿਰ ਇਸ ਨੂੰ ਕਿਸੇ ਵੀ ਪ੍ਰਸਿੱਧ ਖਤਰਨਾਕ ਲਿੰਕ-ਜਾਂਚ ਕਰਨ ਵਾਲੀਆਂ ਵੈੱਬਸਾਈਟਾਂ ਜਿਵੇਂ ਕਿ ScanURL, FishTank ਤੇ ਹੋਰ ‘ਤੇ ਪੇਸਟ ਕਰਕੇ ਪੁਸ਼ਟੀ ਕਰ ਸਕਦੇ ਹੋ।
ਆਪਣੀ ਪ੍ਰੋਫਾਈਲ ਤਸਵੀਰ ਦਾ ਧਿਆਨ ਰੱਖੋ
ਔਨਲਾਈਨ ਧੋਖਾਧੜੀ ਕਰਨ ਵਾਲੇ ਤੁਹਾਡੀ ਪ੍ਰੋਫਾਈਲ ਤਸਵੀਰ ਨਾਲ ਤੁਹਾਡੇ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੇਕਰ ਤੁਹਾਡੀ ਪ੍ਰੋਫਾਈਲ ਤਸਵੀਰ ਉਹੀ ਹੈ ਜੋ ਤੁਸੀਂ ਟਵਿੱਟਰ, ਫੇਸਬੁੱਕ ਜਾਂ ਲਿੰਕਡਇਨ ਵਰਗੀਆਂ ਸੋਸ਼ਲ ਮੀਡੀਆ ਐਪਾਂ ਲਈ ਵਰਤਦੇ ਹੋ, ਤਾਂ ਤੁਹਾਡੀ WhatsApp ਪ੍ਰੋਫਾਈਲ ਤਸਵੀਰ ਦਾ ਸਕ੍ਰੀਨਸ਼ੌਟ ਲੈ ਕੇ ਤੇ ਚਿੱਤਰ ਨੂੰ ਉਲਟਾ (ਰਿਵਰਸ)-ਸਰਚ ਕਰਕੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਖੋਜਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਪਰ ਇਸ ਦਾ ਹੱਲ ਸਧਾਰਨ ਹੈ। ਤੁਹਾਨੂੰ ਬੱਸ ਆਪਣੀ ਪ੍ਰੋਫਾਈਲ ਤਸਵੀਰ ਨੂੰ ਅਣਸੇਵ ਕੀਤੇ ਸੰਪਰਕ ਨੰਬਰਾਂ ਨਾਲ ਲੁਕਾਉਣਾ ਹੈ। ਬਸ WhatsApp ਸੈਟਿੰਗਾਂ ‘ਤੇ ਜਾਓ, ਫਿਰ ਅਕਾਉਂਟਸ ਵਿੱਚ ਪ੍ਰਾਈਵੇਸੀ ‘ਤੇ ਜਾਓ ਤੇ ਪ੍ਰੋਫਾਈਲ ਫੋਟੋ ‘ਤੇ ਕਲਿੱਕ ਕਰੋ। ਤੁਹਾਨੂੰ ‘ਮਾਈ ਕੰਨਟੈਕਟਸ’ ਦੇ ਵਿਕਲਪ ਨੂੰ ਬਦਲਣਾ ਹੋਵੇਗਾ।
ਜੇਕਰ ਤੁਹਾਡਾ ਫ਼ੋਨ ਗੁਆਚ ਜਾਂਦਾ ਤਾਂ ਆਪਣੇ WhatsApp ਖਾਤੇ ਤੋਂ ਲੌਗ ਆਊਟ ਕਰਨ ਦਾ ਇਹ ਤਰੀਕਾ
ਤੁਹਾਡੇ ਗੁੰਮ ਹੋਏ ਫ਼ੋਨ ਨੂੰ ਲੱਭਣਾ ਮੁਸ਼ਕਲ ਹੋ ਸਕਦਾ ਹੈ, ਪਰ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਹਾਡਾ ਡਾਟਾ ਜਿਵੇਂ ਕਿ ਬੈਂਕ ਵੇਰਵੇ, ਸੰਪਰਕ ਤੇ WhatsApp ਦੁਆਰਾ ਪਹੁੰਚਯੋਗ ਨਾ ਹੋਵੇ। ਆਪਣੇ ਡਾਟਾ ਦੀ ਗੋਪਨੀਯਤਾ ਨੂੰ ਯਕੀਨੀ ਬਣਾਉਣ ਲਈ WhatsApp ‘ਤੇ ਲੌਗ ਆਊਟ ਕਰਨਾ ਨਾ ਭੁੱਲੋ।
ਇਸ ਲਈ, ਤੁਹਾਨੂੰ ਇੱਕ ਡੁਪਲੀਕੇਟ ਸਿਮ ਕਾਰਡ ਲੈਣਾ ਹੋਵੇਗਾ ਤੇ ਇਸ ਨੂੰ ਕਿਸੇ ਹੋਰ ਫੋਨ ਵਿੱਚ ਪਾਉਣਾ ਹੋਵੇਗਾ ਤੇ ਫਿਰ ਨਵੇਂ ਡਿਵਾਈਸ ‘ਤੇ WhatsApp ਨੂੰ ਡਾਊਨਲੋਡ ਕਰਨਾ ਹੋਵੇਗਾ ਤੇ OTP ਰਾਹੀਂ ਲੌਗਇਨ ਕਰਨਾ ਹੋਵੇਗਾ। ਇੱਕ ਵਾਰ ਜਦੋਂ ਤੁਸੀਂ ਇਸ ਨਵੇਂ ਸਮਾਰਟਫੋਨ ‘ਤੇ WhatsApp ਨੂੰ ਐਕਸੈਸ ਕਰ ਲੈਂਦੇ ਹੋ ਤਾਂ ਗੁੰਮ ਹੋਏ ਫੋਨ ‘ਤੇ WhatsApp ਬੰਦ ਹੋ ਜਾਵੇਗਾ।