ਅਰਸ਼ਦੀਪ ਸਿੰਘ ਨੇ 13 ਸਾਲ ਦੀ ਉਮਰ ‘ਚ ਕ੍ਰਿਕਟ ਖੇਡਣ ਦੀ ਕੀਤੀ ਸ਼ੁਰੂਆਤ, ਜਾਣੋ ਸ਼ਾਨਦਾਰ Records ਅਤੇ ਮਜ਼ੇਦਾਰ Facts
ਭਾਰਤੀ ਟੀਮ ‘ਚ ਪਿਛਲੇ ਇੱਕ ਸਾਲ ‘ਚ ਜੇਕਰ ਕਿਸੇ ਗੇਂਦਬਾਜ਼ ਦੀ ਸਭ ਤੋਂ ਜ਼ਿਆਦਾ ਚਰਚਾ ਹੋਈ ਹੈ ਤਾਂ ਉਹ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਹੈ। ਆਪਣੇ ਤਿੱਖੇ ਯਾਰਕਰਾਂ ਨਾਲ ਵਿਸ਼ਵ ਕ੍ਰਿਕਟ ‘ਚ ਆਪਣੀ ਪਛਾਣ ਬਣਾਉਣ ਵਾਲੇ ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਮੱਧ ਪ੍ਰਦੇਸ਼ ਦੇ ਗੁਨਾ ‘ਚ ਹੋਇਆ। 24 ਸਾਲਾ ਅਰਸ਼ਦੀਪ ਸਿੰਘ ਨੇ ਪੰਜਾਬ ਦੀ ਟੀਮ ਨਾਲ ਸਤੰਬਰ 2018 ਵਿੱਚ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਇਸ ਖਬਰ ਰਾਹੀਂ ਅਸੀ ਤੁਹਾਨੂੰ ਅਰਸ਼ਦੀਪ ਬਾਰੇ ਕੁਝ ਦਿਲਚਸਪ ਗੱਲਾਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜਿਸ ਤੋਂ ਸ਼ਾਇਦ ਤੁਸੀ ਵੀ ਅਣਜਾਣ ਹੋਵੋਗੇ।
ਅਰਸ਼ਦੀਪ ਸਿੰਘ ਦਾ ਪਰਿਵਾਰ ਅਤੇ ਸਿੱਖਿਆ
ਦੱਸ ਦੇਈਏ ਕਿ ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਡੀਸੀਐਮ ਵਿੱਚ ਮੁੱਖ ਸੁਰੱਖਿਆ ਅਧਿਕਾਰੀ ਹਨ ਅਤੇ ਉਨ੍ਹਾਂ ਦੀ ਮਾਂ ਬਲਜੀਤ ਕੌਰ ਇੱਕ ਘਰੇਲੂ ਔਰਤ ਹੈ। ਉਸਦਾ ਇੱਕ ਵੱਡਾ ਭਰਾ ਅਕਾਸ਼ਦੀਪ ਸਿੰਘ ਹੈ ਜੋ ਕੈਨੇਡਾ ਵਿੱਚ ਰਹਿੰਦਾ ਹੈ। ਉਸ ਦੀ ਇੱਕ ਭੈਣ ਗੁਰਲੀਨ ਕੌਰ ਹੈ। ਅਰਸ਼ਦੀਪ ਸਿੰਘ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ। ਉਸਨੇ 13 ਸਾਲ ਦੀ ਛੋਟੀ ਉਮਰ ਵਿੱਚ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਅਰਸ਼ਦੀਪ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਗੁਰੂ ਨਾਨਕ ਪਬਲਿਕ ਸਕੂਲ ਚੰਡੀਗੜ੍ਹ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਐਮਡੀ ਕਾਲਜ ਚੰਡੀਗੜ੍ਹ ਤੋਂ ਬੀ.ਏ ਦੀ ਡਿਗਰੀ ਹਾਸਲ ਕੀਤੀ। ਉਸ ਨੇ ਕੋਚ ਜਸਵੰਤ ਰਾਏ ਤੋਂ ਕ੍ਰਿਕਟ ਦੇ ਸਾਰੇ ਗੁਰ ਸਿੱਖੇ ਹਨ।
ਆਈਪੀਐਲ ਸੀਜ਼ਨ ਵਿੱਚ ਡੈਬਿਊ
ਇਸ ਤੋਂ ਬਾਅਦ 2019 ਦੇ ਆਈਪੀਐਲ ਸੀਜ਼ਨ ਵਿੱਚ ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਲਈ ਖੇਡਣ ਦਾ ਮੌਕਾ ਮਿਲਿਆ। ਇੱਥੋਂ ਉਸ ਦੇ ਕ੍ਰਿਕਟ ਸਫ਼ਰ ਨੂੰ ਬਿਲਕੁਲ ਵੱਖਰੀ ਉਡਾਣ ਮਿਲੀ ਅਤੇ ਭਾਰਤੀ ਟੀਮ ਤੱਕ ਪਹੁੰਚਣ ਦੇ ਦਰਵਾਜ਼ੇ ਵੀ ਖੁੱਲ੍ਹ ਗਏ। ਅਰਸ਼ਦੀਪ ਸਿੰਘ ਨੂੰ ਆਈਪੀਐਲ ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਸਿਰਫ਼ 3 ਮੈਚ ਖੇਡਣ ਦਾ ਮੌਕਾ ਮਿਲਿਆ ਜਿਸ ਵਿੱਚ ਉਹ 3 ਵਿਕਟਾਂ ਲੈਣ ਵਿੱਚ ਸਫਲ ਰਿਹਾ।
ਆਈਪੀਐਲ 2021 ਦਾ ਸੀਜ਼ਨ ਅਰਸ਼ਦੀਪ ਲਈ ਕਾਫੀ ਸ਼ਾਨਦਾਰ ਰਿਹਾ ਜਿੱਥੇ ਉਸ ਨੇ ਪੰਜਾਬ ਕਿੰਗਜ਼ ਲਈ ਖੇਡਦੇ ਹੋਏ 12 ਮੈਚਾਂ ਵਿੱਚ 19 ਦੀ ਔਸਤ ਨਾਲ ਕੁੱਲ 18 ਵਿਕਟਾਂ ਲਈਆਂ, ਜਦਕਿ ਅਗਲੇ ਸੀਜ਼ਨ ਵਿੱਚ ਉਹ 14 ਮੈਚਾਂ ਵਿੱਚ 10 ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਜਿਸ ਕਾਰਨ ਉਹ ਖੁਦ ਨੂੰ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਲਈ ਲਗਾਤਾਰ ਦਸਤਕ ਦੇ ਰਿਹਾ ਸੀ।
ਸਾਲ 2022 ‘ਚ ਇੰਗਲੈਂਡ ਖਿਲਾਫ ਡੈਬਿਊ ਦਾ ਮੌਕਾ
ਅਰਸ਼ਦੀਪ ਸਿੰਘ ਨੂੰ ਸਾਲ 2022 ਵਿੱਚ ਆਖਿਰਕਾਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ ਜਿਸ ਵਿੱਚ ਉਸਨੇ ਇੰਗਲੈਂਡ ਦੌਰੇ ‘ਤੇ ਖੇਡੀ ਗਈ ਟੀ-20 ਸੀਰੀਜ਼ ਵਿੱਚ ਆਪਣਾ ਪਹਿਲਾ ਮੈਚ ਖੇਡਿਆ। ਇਸ ਮੈਚ ਵਿੱਚ ਅਰਸ਼ਦੀਪ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਮੇਡਨ ਗੇਂਦਬਾਜ਼ੀ ਕਰਕੇ ਰਿਕਾਰਡ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ। ਇਸ ਮੈਚ ਵਿੱਚ ਅਰਸ਼ਦੀਪ ਨੇ ਗੇਂਦਬਾਜ਼ੀ ਵਿੱਚ 3.3 ਓਵਰਾਂ ਵਿੱਚ 18 ਦੌੜਾਂ ਦੇ ਕੇ ਕੁੱਲ 2 ਵਿਕਟਾਂ ਲਈਆਂ।
ਅਰਸ਼ਦੀਪ ਨੂੰ ਵਨਡੇ ਫਾਰਮੈਟ ‘ਚ ਡੈਬਿਊ ਕਰਨ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਿਆ ਅਤੇ ਸਾਲ 2022 ‘ਚ ਹੀ ਅਰਸ਼ਦੀਪ ਨੂੰ ਨਿਊਜ਼ੀਲੈਂਡ ਦੌਰੇ ‘ਤੇ ਖੇਡੀ ਗਈ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਆਪਣੇ ਪਹਿਲੇ ਮੈਚ ‘ਚ 8.1 ਓਵਰਾਂ ਦੀ ਗੇਂਦਬਾਜ਼ੀ ‘ਚ ਉਹ ਕੋਈ ਵਿਕਟ ਨਹੀਂ ਲੈ ਸਕੇ।
ਅਰਸ਼ਦੀਪ ਸਿੰਘ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਹੁਣ ਤੱਕ 3 ਵਨਡੇ ਅਤੇ 26 ਟੀ-20 ਮੈਚ ਖੇਡੇ ਹਨ। ਹਾਲਾਂਕਿ ਵਨਡੇ ‘ਚ ਉਨ੍ਹਾਂ ਨੇ ਇਕ ਵੀ ਵਿਕਟ ਆਪਣੇ ਨਾਂ ਨਹੀਂ ਕੀਤੀ ਹੈ ਪਰ ਟੀ-20 ‘ਚ ਉਹ ਹੁਣ ਤੱਕ 41 ਵਿਕਟਾਂ ਲੈ ਚੁੱਕੇ ਹਨ। ਆਈਪੀਐਲ ਵਿੱਚ ਅਰਸ਼ਦੀਪ ਸਿੰਘ ਨੇ ਹੁਣ ਤੱਕ 37 ਮੈਚ ਖੇਡ ਕੇ 40 ਵਿਕਟਾਂ ਆਪਣੇ ਨਾਮ ਕਰ ਲਈਆਂ ਹਨ।
ਇੱਕ ਰੋਜ਼ਾ ਕ੍ਰਿਕਟ-
25 ਦਸੰਬਰ 2022 ਨੂੰ, ਅਰਸ਼ਦੀਪ ਸਿੰਘ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਇੱਕ ਰੋਜ਼ਾ ਅੰਤਰਰਾਸ਼ਟਰੀ ਡੈਬਿਊ ਕੀਤਾ। ਹਾਲਾਂਕਿ, ਉਹ ਉਸ ਮੈਚ ਵਿੱਚ ਮਹਿੰਗਾ ਸਾਬਤ ਹੋਇਆ ਅਤੇ 8.1 ਓਵਰਾਂ ਵਿੱਚ 68 ਦੌੜਾਂ ਦੇਣ ਦੇ ਬਾਵਜੂਦ ਇੱਕ ਵਿਕਟ ਲੈਣ ਵਿੱਚ ਅਸਫਲ ਰਿਹਾ। ਉਸ ਨੇ ਹੁਣ ਤੱਕ ਤਿੰਨ ਵਨਡੇ ਮੈਚ ਖੇਡੇ ਹਨ, ਪਰ ਕੋਈ ਵਿਕਟ ਨਹੀਂ ਮਿਲੀ।
ਅਰਸ਼ਦੀਪ ਸਿੰਘ ਦਾ ਅੰਤਰਰਾਸ਼ਟਰੀ ਡੈਬਿਊ:
T20I ਡੈਬਿਊ – 7 ਜੁਲਾਈ 2022 ਨੂੰ ਰੋਜ਼ ਬਾਊਲ ਵਿਖੇ ਇੰਗਲੈਂਡ ਵਿਰੁੱਧ
ODI ਡੈਬਿਊ- 25 ਨਵੰਬਰ 2022 ਈਡਨ ਪਾਰਕ ਵਿਖੇ ਨਿਊਜ਼ੀਲੈਂਡ ਦੇ ਖਿਲਾਫ
ਟੈਸਟ ਡੈਬਿਊ- ਹਾਲੇ ਨਹੀ…
ਅਰਸ਼ਦੀਪ ਸਿੰਘ ਦੇ ਰਿਕਾਰਡਸ
- ਅਰਸ਼ਦੀਪ ਸਿੰਘ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਹਨ। ਉਸ ਨੇ ਇਹ ਉਪਲੱਬਧੀ 33 ਪਾਰੀਆਂ ਵਿੱਚ ਹਾਸਲ ਕੀਤੀ।
- ਅਰਸ਼ਦੀਪ ਇੱਕ ਕੈਲੰਡਰ ਸਾਲ ਵਿੱਚ 33 ਵਿਕਟਾਂ ਲੈ ਕੇ 10ਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।
- ਉਹ ਆਪਣੇ ਡੈਬਿਊ ਮੈਚ ਵਿੱਚ ਪਹਿਲਾ ਓਵਰ ਕਰਨ ਵਾਲਾ ਤੀਜਾ ਭਾਰਤੀ ਗੇਂਦਬਾਜ਼ ਹੈ।
- ਅਰਸ਼ਦੀਪ ਦੇ ਨਾਂ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਸਪੈਲ ਗੇਂਦਬਾਜ਼ੀ ਕਰਨ ਦਾ ਸ਼ਰਮਨਾਕ ਰਿਕਾਰਡ ਹੈ। ਉਸ ਨੇ ਮੁੰਬਈ ਇੰਡੀਅਨਜ਼ ਖਿਲਾਫ ਮੈਚ ‘ਚ 3.5 ਓਵਰਾਂ ‘ਚ 66 ਦੌੜਾਂ ਦਿੱਤੀਆਂ ਸਨ।
- ਉਹ ਗੇਂਦਬਾਜ਼ ਜਿਸ ਨੇ ਟੀ-20 ਵਿੱਚ ਸਭ ਤੋਂ ਵੱਧ ਨੋ ਗੇਂਦਾਂ ਸੁੱਟੀਆਂ।
- T20I ਵਿੱਚ ਪਾਰੀ ਦੇ 20ਵੇਂ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਭਾਰਤੀ ਗੇਂਦਬਾਜ਼
ਅਰਸ਼ਦੀਪ ਸਿੰਘ ਬਾਰੇ ਕੁਝ ਦਿਲਚਸਪ Facts:
- ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਗੁਨਾ, ਮੱਧ ਪ੍ਰਦੇਸ਼ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਡੀਸੀਐਮ ਵਿੱਚ ਮੁੱਖ ਸੁਰੱਖਿਆ ਅਧਿਕਾਰੀ ਹਨ।
- ਅਰਸ਼ਦੀਪ ਨੇ 13 ਸਾਲ ਦੀ ਉਮਰ ਵਿੱਚ ਆਪਣੇ ਸਕੂਲ ਲਈ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ।
- ਅਰਸ਼ਦੀਪ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੀਆਂ ਕ੍ਰਿਕਟ ਟੀਮਾਂ ਦੀ ਨੁਮਾਇੰਦਗੀ ਕਰ ਚੁੱਕਾ ਹੈ।
- ਉਸ ਨੇ ਡੀਪੀ ਆਜ਼ਾਦ ਟਰਾਫੀ ਲਈ ਪੰਜਾਬ ਅੰਤਰ-ਜ਼ਿਲ੍ਹਾ ਵਨਡੇ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਲਈ 5 ਮੈਚਾਂ ਵਿੱਚ 19 ਵਿਕਟਾਂ ਲਈਆਂ।
-2017 ਦੇ ਅੰਤ ਵਿੱਚ, ਅਰਸ਼ਦੀਪ ਨੇ ਚੈਲੰਜਰ ਟਰਾਫੀ ਵਿੱਚ ਇੰਡੀਆ ਰੈੱਡ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 7 ਵਿਕਟਾਂ ਲਈਆਂ। ਜਿਸ ਤੋਂ ਬਾਅਦ ਉਹ 2018 ਦੀ ਅੰਡਰ-19 ਵਿਸ਼ਵ ਕੱਪ ਟੀਮ ਵਿੱਚ ਚੁਣਿਆ ਗਿਆ।
- 2018 ਅੰਡਰ-19 ਵਿਸ਼ਵ ਕੱਪ ਵਿੱਚ, ਉਸਨੇ 143 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
- ਅਰਸ਼ਦੀਪ ਸਿੰਘ ਨੇ 7 ਜੁਲਾਈ 2022 ਨੂੰ ਸਾਊਥੈਂਪਟਨ, ਯੂ.ਕੇ. ਵਿੱਚ ਇੰਗਲੈਂਡ ਦੇ ਖਿਲਾਫ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ। ਉਸਨੇ ਪਹਿਲੇ ਓਵਰ ਵਿੱਚ ਮੇਡਨ ਓਵਰ ਸੁੱਟਿਆ ਅਤੇ ਆਪਣੇ ਪਹਿਲੇ ਮੈਚ ਵਿੱਚ ਅਜਿਹਾ ਕਰਨ ਵਾਲਾ ਤੀਜਾ ਭਾਰਤੀ ਬਣ ਗਿਆ।
- ਅਰਸ਼ਦੀਪ ਸਿੰਘ ਨੂੰ 2019 ਦੇ ਆਈਪੀਐਲ ਸੀਜ਼ਨ ਲਈ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਨੇ ਖਰੀਦਿਆ ਸੀ।
- 4 ਸਤੰਬਰ 2022 ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਡੈੱਥ ਓਵਰਾਂ ਵਿੱਚ ਇੱਕ ਮਹੱਤਵਪੂਰਨ ਕੈਚ ਛੱਡਣ ਤੋਂ ਬਾਅਦ ਉਸਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਭਾਰਤ ਉਹ ਮੈਚ ਹਾਰ ਗਿਆ ਸੀ।
- 25 ਦਸੰਬਰ 2022 ਨੂੰ, ਅਰਸ਼ਦੀਪ ਸਿੰਘ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਇੱਕ ਰੋਜ਼ਾ ਅੰਤਰਰਾਸ਼ਟਰੀ ਡੈਬਿਊ ਕੀਤਾ।