ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ‘ਚ ਵੱਡੀ ਕੁਤਾਹੀ, ਕਾਫ਼ਿਲੇ ਨਾਲ ਟਕਰਾਈ ਤੇਜ਼ ਰਫਤਾਰ ਕਾਰ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਐਤਵਾਰ ਨੂੰ ਇੱਕ ਕਾਰ ਜੋਅ ਬਾਈਡੇਨ ਦੇ ਕਾਫ਼ਿਲੇ ਨਾਲ ਟਕਰਾ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਾਈਡੇਨ ਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਬਾਅਦ ਅਫਰਾ-ਤਫੜੀ ਮਚ ਗਈ। ਬਾਈਡੇਨ ਨੇ ਲਗਭਗ 40 ਮੀਟਰ ਦੂਰ ਚੌਂਕ ਨੇੜੇ ਖੜ੍ਹੀ ਇੱਕ SUV ਨਾਲ ਇੱਕ ਸੇਡਾਨ ਦੇ ਟਕਰਾਉਣ ਦੇ ਬਾਅਦ ਸੁਰੱਖਿਆ ਕਰਮੀਆਂ ਨੇ ਰਾਸ਼ਟਰਪਤੀ ਨੂੰ ਇੱਕ ਅਲੱਗ ਕਾਰ ਵਿੱਚ ਬਿਠਾਇਆ ਤੇ ਉਨ੍ਹਾਂ ਨੂੰ ਵਿਲਮਿੰਗਟਨ ਸ਼ਹਿਰ ਦੀ ਇਮਾਰਤ ਤੋਂ ਦੂਰ ਲਿਜਾਇਆ ਗਿਆ ਇੱਕ ਬੈਂਜ਼ ਰੰਗ ਦੀ ਫੋਰਡ ਕਾਰ ਨੇ ਇੱਕ ਚੌਂਕ ‘ਤੇ ਅੱਗੇ ਵਧਣ ਦੀ ਕੋਸ਼ਿਸ਼ ਵਿੱਚ ਬਾਈਡੇਨ ਦੇ ਕਾਫ਼ਿਲੇ ਨੂੰ ਟੱਕਰ ਮਾਰੀ ਹੈ।
ਰਿਪੋਰਟਾਂ ਅਨੁਸਾਰ ਟੱਕਰ ਦੇ ਬਾਅਦ ਬਾਈਡੇਨ ਦੇ ਸੁਰੱਖਿਆ ਕਰਮੀਆਂ ਨੇ ਗੱਡੀ ਨੂੰ ਹ.ਥਿਆ.ਰਾਂ ਨਾਲ ਘੇਰ ਲਿਆ ਤੇ ਚਾਲਕ ਨੂੰ ਆਪਣੇ ਹੱਥ ਉੱਪਰ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੌਰਾਨ ਬਾਈਡੇਨ ਭੱਜ ਕੇ ਆਪਣੀ ਗੱਡੀ ਦੇ ਅੰਦਰ ਚਲੇ ਗਏ, ਜਿੱਥੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਪਹਿਲਾਂ ਤੋਂ ਹੀ ਮੌਜੂਦ ਸੀ। ਫਿਲਹਾਲ ਇਸ ਘਟਨਾ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।