ਅਮਰੀਕਾ ਨੇ ਬਣਾਇਆ ਅੱਗ ਉਗਲਣ ਵਾਲਾ ਖਤਰਨਾਕ ਰੋਬੋਡੌਗ, ਸਾਹਮਣੇ ਆਉਣ ‘ਤੇ ਕਰ ਦਿੰਦਾ ਸਭ ਸੁਆਹ, ਦੇਖੋ ਤਸਵੀਰਾਂ

ਅਮਰੀਕਾ ਦੀ ਲੈਬ ਵਿੱਚ ਇੱਕ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਅੱਗ ਉਗਲਦਾ ਹੈ। ਇਹ ਰੋਬੋਟ ਮਾੜੀ ਮੋਟੀ ਅੱਗ ਨਹੀਂ ਸਗੋਂ 30 ਫੁੱਟ ਦੀ ਦੂਰੀ ਤੱਕ ਅੱਗ ਲਗਾਉਣ ਦੀ ਤਾਕਤ ਰੱਖਦਾ ਹੈ। ਭਾਵ ਇਹ ਰੋਬੋਟ 30 ਫੁੱਟ ਦੂਰ ਸਥਿਤ ਕਿਸੇ ਚੀਜ ਨੂੰ ਸਕਿੰਟਾਂ ਵਿੱਚ ਸਾੜ ਸਕਦਾ ਹੈ। ਇਸ ਰੋਬੋਟ ਨੂੰ ਵਿਕਸਿਤ ਕਰਨ ਵਾਲੀ ਅਮਰੀਕੀ ਕੰਪਨੀ ਨੇ ਇਸ ਦਾ ਨਾਂ ਥਰਮੋਨੇਟਰ ਰੱਖਿਆ ਹੈ, ਜੋ ਕਿ ਫਲੇਮਥ੍ਰੋਵਰ ਨਾਲ ਲੈਸ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਅਜਿਹੇ ਸੀਨ ਹਾਲੀਵੁੱਡ ਫਿਲਮਾਂ ‘ਚ ਦੇਖਣ ਨੂੰ ਮਿਲਦੇ ਸਨ ਪਰ ਅਮਰੀਕਾ ਨੇ ਹੁਣ ਇਸ ਨੂੰ ਸੱਚ ਸਾਬਤ ਕਰ ਦਿੱਤਾ ਹੈ।

ਓਹਾਇਓ ਸਥਿਤ ਰੋਬੋਟ ਬਣਾਉਣ ਵਾਲੀ ਥਰੋਫਲੇਮ ਕੰਪਨੀ ਦਾ ਕਹਿਣਾ ਹੈ ਕਿ ‘ਥਰਮੋਨੇਟਰ’ ਪਹਿਲਾ ਕੁੱਤਾ ਰੋਬੋਟ ਹੈ ਜੋ ਅੱਗ ਬੁਝਾਉਂਦਾ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ, ਥਰਮੋਨੇਟਰ ਕਮਾਂਡ ‘ਤੇ ਕਿਤੇ ਵੀ ਅੱਗ ਦੀਆਂ ਲਪਟਾਂ ਛੱਡ ਸਕਦਾ ਹੈ। ਇਹ ਰੋਬੋਟ ਲੇਜ਼ਰ ਨਾਲ ਅੱਗ ਨੂੰ ਕੰਟਰੋਲ ਕਰਦਾ ਹੈ। ਰੋਬੋਟ ਨੂੰ ਫਸਟ ਪਰਸਨ ਵਿਊ ਕੰਟਰੋਲਰ ਦੁਆਰਾ ਚਲਾਇਆ ਜਾਂਦਾ ਹੈ। ਇਸ ਰੋਬੋਟ ਵਿੱਚ ਲਗਾਇਆ ਗਿਆ ਲੇਜ਼ਰ ਬੀਮ ਹਨੇਰੇ ਵਿੱਚ ਵੀ ਆਪਣੇ ਨਿਸ਼ਾਨੇ ਦੀ ਪਛਾਣ ਕਰ ਸਕਦਾ ਹੈ ਅਤੇ ਹਮਲਾ ਕਰ ਸਕਦਾ ਹੈ।

ਰੋਬੋਟ ਰਾਤ ਨੂੰ ਵੀ ਕਰ ਸਕਦਾ ਹੈ ਕੰਮ 

ਅਮਰੀਕੀ Firethrow Robodog ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਰੋਬੋਟ ਲੇਜ਼ਰ ਬੀਮ ਦੀ ਮਦਦ ਨਾਲ ਹਨੇਰੇ ‘ਚ ਅੱਗੇ ਵਧਦਾ ਹੈ ਅਤੇ ਸਹੀ ਪੋਜ਼ੀਸ਼ਨ ਲੈ ਕੇ ਅੱਗ ਦੀਆਂ ਲਪਟਾਂ ਸੁੱਟਣਾ ਸ਼ੁਰੂ ਕਰ ਦਿੰਦਾ ਹੈ। ਇਹ ਨਜ਼ਾਰਾ ਦੇਖ ਕੇ ਫਿਲਮਾਂ ਵਾਲੇ ਡਰੈਗਨ ਦੀ ਤਸਵੀਰ ਸਾਹਮਣੇ ਆਉਂਦੀ ਹੈ। ਇਹ ਰੋਬੋਟ ਕੁੱਤਿਆਂ ਵਾਂਗ ਛਾਲ ਮਾਰਨ ਵਿੱਚ ਵੀ ਸਮਰੱਥ ਹੈ, ਮਤਲਬ ਕਿ ਇਸ ਵਿੱਚ ਰੱਖਿਆ ਪ੍ਰਣਾਲੀ ਵੀ ਹੈ ਜੋ ਇਸਦੀ ਸੁਰੱਖਿਆ ਕਰਦੀ ਹੈ। ਕੰਪਨੀ ਨੇ ਕਿਹਾ ਕਿ ਇਹ ਰੋਬੋਟ ਹੁਣ ਡਿਲੀਵਰੀ ਲਈ ਉਪਲਬਧ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਇਸ ਦੀ ਕੀਮਤ 9420 ਡਾਲਰ ਰੱਖੀ ਗਈ ਹੈ, ਯਾਨੀ ਜੇਕਰ ਭਾਰਤੀ ਰੁਪਏ ਦੀ ਗੱਲ ਕਰੀਏ ਤਾਂ ਇਸ ਨੂੰ 7.84 ਲੱਖ ‘ਚ ਖਰੀਦਿਆ ਜਾ ਸਕਦਾ ਹੈ।

ਰੋਬੋਡੌਗ ਬਰਫ਼ ਨੂੰ ਕੱਟ ਕੇ ਬਣਾ ਸਕਦਾ ਹੈ ਰਸਤਾ 

ਅਮਰੀਕਾ ਦਾ ਇਹ ਅਨੋਖਾ ਰੋਬੋਡਾਗ ਲਾਈਟ ਡਿਟੈਕਸ਼ਨ ਅਤੇ ਰੇਂਜਿੰਗ ਤਕਨੀਕ ‘ਤੇ ਕੰਮ ਕਰਦਾ ਹੈ। ਇਹ ਤਕਨੀਕ ਕੁਝ ਕਾਰਾਂ ਅਤੇ 3D ਮੈਪਿੰਗ ਵਿੱਚ ਵੀ ਵਰਤੀ ਜਾਂਦੀ ਹੈ। ਲਾਈਟ ਡਿਟੈਕਸ਼ਨ ਅਤੇ ਰੇਂਜਿੰਗ ਡਰੋਨ ਕੈਮਰਿਆਂ ਵਿੱਚ ਵੀ ਵਰਤੀ ਜਾਂਦੀ ਹੈ ਜੋ ਸੰਘਣੇ ਖੇਤਰਾਂ ਵਿੱਚ ਵਰਤੇ ਜਾਂਦੇ ਹਨ। ਕੰਪਨੀ ਮੁਤਾਬਕ ਇਸ ਤੋਂ ਨਿਕਲਣ ਵਾਲੀ ਅੱਗ ਦਾ ਇਸਤੇਮਾਲ ਬਰਫ ਹਟਾਉਣ ਅਤੇ ਰਸਤੇ ਬਣਾਉਣ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਮਨੋਰੰਜਨ ਅਤੇ ਸਪੈਸ਼ਲ ਇਫੈਕਟਸ ਲਈ ਵੀ ਵਰਤਿਆ ਜਾ ਸਕਦਾ ਹੈ।

Leave a Reply

Your email address will not be published. Required fields are marked *