ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਭਾਰਤਵੰਸ਼ੀ ਵਿਦਿਆਰਥਣ ਬਣੀ ਮਿਸ ਇੰਡੀਆ ਯੂਐੱਸਏ
ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊ ਜਰਸੀ ’ਚ ਸਾਲਾਨਾ ਮੁਕਾਬਲੇ ’ਚ ‘ਮਿਸ ਇੰਡੀਆ ਯੂਐੱਸਏ 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸਾਚੂਸੇਟਸ ਦੀ ਸਨੇਹਾ ਨਾਂਬਿਆਰ ਨੇ ‘ਮਿਸਿਜ਼ ਇੰਡੀਆ ਯੂਐੱਸਏ’ ਤੇ ਪੈਂਨਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂਐੱਸਏ’ ਦਾ ਖਿਤਾਬ ਜਿੱਤਿਆ।
24 ਸਾਲਾ ਮੈਨੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਕਾਲਜ ਆਫ ਮੈਡੀਸਨ ਦੀ ਵਿਦਿਆਰਥਣ ਹੈ। ਇਸ ਤੋਂ ਇਲਾਵਾ ਉਹ ਮਾਡਲੰਗ ਵੀ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਸਰਜਨ ਬਣਨਾ ਚਾਹੁੰਦੀ ਹੈ ਤੇ ਹਰ ਜਗ੍ਹਾ ਔਰਤਾਂ ਲਈ ਰੋਲ ਮਾਡਲ ਦੇ ਰੂਪ ’ਚ ਕੰਮ ਕਰਨ ਦੀ ਇੱਛਾ ਰੱਖਦੀ ਹੈ। ਮੁਕਾਬਲੇ ’ਚ ਵਰਜੀਨੀਆ ਦੀ ਗ੍ਰੀਸ਼ਮਾ ਭੱਟ ਨੂੰ ਪਹਿਲੀ ਉਪ ਜੇਤੂ ਤੇ ਨਾਰਥ ਕੈਰੋਲੀਨਾ ਦੀ ਇਸ਼ਿਤਾ ਪਾਈ ਰਾਏਕਰ ਨੂੰ ਦੂਜੀ ਉਪ ਜੇਤੂ ਐਲਾਨਿਆ ਗਿਆ। 25 ਤੋਂ ਜ਼ਿਆਦਾ ਸੂਬਿਆਂ ਦੇ 57 ਮੁਕਾਬਲੇਬਾਜ਼ਾਂ ਨੇ ਤਿੰਨ ਵੱਖ-ਵੱਖ ਮੁਕਾਬਲਿਆਂ ਮਿਸ ਇੰਡੀਆ ਯੂਐੱਸਏ, ਮਿਸਿਜ਼ ਇੰਡੀਆ ਯੂਐੱਸਏ ਤੇ ਮਿਸ ਟੀਨ ਇੰਡੀਆ ਯੂਐੱਸਏ ’ਚ ਹਿੱਸਾ ਲਿਆ।