ਅਮਰੀਕਾ ਦੇ ਬਾਲਟੀਮੋਰ ‘ਚ ਫਰਾਂਸਿਸ ਸਕੌਟ ਬ੍ਰਿਜ ਨਾਲ ਜਹਾਜ਼ ਦੀ ਹੋਈ ਟੱਕਰ
ਅਮਰੀਕਾ ਦੇ ਮੈਰੀਲੈਂਡ ਵਿੱਚ ਸੋਮਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਾਲਟੀਮੋਰ ਵਿੱਚ ਫਰਾਂਸਿਸ ਸਕੌਟ ਬ੍ਰਿਜ ਨਾਲ ਇੱਕ ਵੱਡਾ ਮਾਲ ਵਾਹਕ ਜਹਾਜ਼ ਟਕਰਾ ਗਿਆ।
ਹਾਦਸੇ ਵਿੱਚ ਪੁਲ ਦਾ ਇੱਕ ਹਿੱਸਾ ਟੁੱਟ ਕੇ ਪਾਣੀ ਵਿੱਚ ਜਾ ਡਿੱਗ ਗਿਆ। ਪੁਲ ‘ਤੇ ਜਾ ਰਹੇ ਵਾਹਨ ਵੀ ਪੁਲ ਤੋਂ ਹੇਠਾਂ ਪਾਣੀ ‘ਚ ਡਿੱਗ ਗਏ। ਜਹਾਜ਼ ਦੇ ਪੁਲ ਨਾਲ ਟਕਰਾ ਜਾਣ ‘ਤੇ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਰਾਤ ਕਰੀਬ 1.30 ਵਜੇ ਵਾਪਰਿਆ।
ਜਦੋਂ ਮਾਲ ਵਾਹਕ ਜਹਾਜ਼ ਪੁਲ ਤੋਂ ਹੇਠਾਂ ਉਤਰ ਰਿਹਾ ਸੀ, ਉਸ ਵੇਲੇ ਜਹਾਜ਼ ਦਾ ਉਪਰਲਾ ਹਿੱਸਾ ਪੁਲ ਨਾਲ ਟਕਰਾ ਗਿਆ। ਜਹਾਜ਼ ਦੇ ਪੁਲ ਨਾਲ ਟਕਰਾਉਣ ਤੋਂ ਬਾਅਦ ਅਚਾਨਕ ਪੁਲ ਨੂੰ ਵੀ ਅੱਗ ਲੱਗ ਗਈ। ਇਸ ਕਰਕੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬਾਲਟੀਮੋਰ ਵਿੱਚ ਫਰਾਂਸਿਸ ਸਕਾਟ ਬ੍ਰਿਜ ਦਾ ਇੱਕ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। ਹਾਦਸੇ ਵਾਪਰਨ ਕਰਕੇ ਪੁਲ ਤੋਂ ਲੰਘ ਰਹੇ ਵਾਹਨ ਵੀ ਨਦੀ ਵਿੱਚ ਡਿੱਗ ਗਏ ਪਰ ਖੁਸ਼ਕਿਸਮਤੀ ਰਹੀ ਕਿ ਫਿਲਹਾਲ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਸੂਤਰਾਂ ਮੁਤਾਬਕ ਫਰਾਂਸਿਸ ਸਕਾਟ ਬ੍ਰਿਜ ਨਾਲ ਜੋ ਜਹਾਜ਼ ਟਕਰਾ ਗਿਆ, ਉਹ ਕੰਟੇਨਰ ਜਹਾਜ਼ ਸੀ। ਇਸ ਜਹਾਜ਼ ਦਾ ਨਾਂ ‘ਡਾਲੀ’ ਸੀ। ਇਹ ਜਹਾਜ਼ ਬਾਲਟੀਮੋਰ ਤੋਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਇਸ ਦੌਰਾਨ ਬਾਲਟੀਮੋਰ ਪੁਲ ਦੇ ਕੋਲੋਂ ਲੰਘਣ ਵਾਲੇ ਹਾਦਸਾ ਵਾਪਰ ਗਿਆ।