ਅਮਰੀਕਾ ਦੀ ਐਂਟਰੀ ਨਿਊਜੀਲੈਂਡ ਤੇ ਆਸਟ੍ਰੇਲੀਆ ਸਿਟੀਜਨਾਂ ਵਾਸਤੇ ਹੋਣ ਜਾ ਰਹੀ ਹੋਰ ਸੁਖਾਲੀ

ਜਲਦ ਹੀ ਆਸਟ੍ਰੇਲੀਆਈ ਤੇ ਨਿਊਜੀਲੈਂਡ ਦੇ ਨਾਗਰਿਕਾਂ ਲਈ ਅਮਰੀਕਾ ਦੀ ਐਂਟਰੀ ਹੋਰ ਜਿਆਦਾ ਸੁਖਾਲੀ ਤੇ ਸਮਾਂ ਬਚਾਉਣ ਵਾਲੀ ਹੋਣ ਜਾ ਰਹੀ ਹੈ। ਆਸਟ੍ਰੇਲੀਆ ਦੇ ਨਾਗਰਿਕ ਜਿੱਥੇ ਇਸ ਮਹੀਨੇ ਦੇ ਅੰਤ ਤੱਕ ਯੂਐਸ ਟਰਸਟਡ ਟਰੈਵਲਰ ਪ੍ਰੋਗਰਾਮ ਤਹਿਤ ਮੈਂਬਰਸ਼ਿਪ ਲਈ ਅਪਲਾਈ ਕਰ ਸਕਣਗੇ, ਉੱਥੇ ਹੀ ਨਿਊਜੀਲੈਂਡ ਵਾਸੀਆਂ ਲਈ ਵੀ ਇਹ ਪ੍ਰੋਗਰਾਮ ਜਲਦ ਸ਼ੁਰੂ ਹੋ ਜਾਏਗਾ। ਯੂਐਸ ਟਰਸਟਡ ਟਰੈਵਲਰ ਪ੍ਰੋਗਰਾਮ, ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦਾ ਇੱਕ ਹਿੱਸਾ ਹੈ, ਜਿਸ ਤਹਿਤ ਚੁਣੇ ਗਏ ਨਿਊਜੀਲੈਂਡ ਤੇ ਆਸਟ੍ਰੇਲੀਆ ਦੇ ਏਅਰਪੋਰਟਾਂ ‘ਤੇ ਵਿਸ਼ੇਸ਼ ਬੂਥ ਲਗਾਏ ਜਾਣਗੇ, ਜਿੱਥੇ ਤੁਸੀਂ ਆਪਣਾ ਪਾਸਪੋਰਟ ਸਕੈਨ ਕਰਕੇ ਸਿੱਧਾ ਸੀਬੀਪੀ ਅਧਿਕਾਰੀ ਨੂੰ ਮਿਲ ਸਕੇਗਾ, ਇਸ ਨਾਲ ਯਾਤਰੀਆਂ ਲਈ ਨਾ ਸਿਰਫ ਯੂਐਸ ਦੀ ਐਂਟਰੀ ਸਰਲ ਹੋ ਜਾਏਗੀ, ਬਲਕਿ ਕਾਫੀ ਜਿਆਦਾ ਸਮਾਂ ਵੀ ਬਚੇਗਾ

Leave a Reply

Your email address will not be published. Required fields are marked *