ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਲਈ Team India ਦਾ ਐਲਾਨ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਟੀਮ ਇੰਡੀਆ ‘ਚ ਵਾਪਸੀ

BCCI ਨੇ ਅਫਗਾਨਿਸਤਾਨ ਖਿਲਾਫ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ, ਜਦਕਿ ਵਿਰਾਟ ਕੋਹਲੀ ਵੀ ਟੀਮ ‘ਚ ਮੌਜੂਦ ਹਨ।

ਰੋਹਿਤ ਦੇ ਹੱਥਾਂ ‘ਚ ਕਮਾਂਡ

ਅਫਗਾਨਿਸਤਾਨ ਖਿਲਾਫ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ । ਇਸ ਦੇ ਨਾਲ ਹੀ ਲੰਬੇ ਸਮੇਂ ਬਾਅਦ ਵਿਰਾਟ ਕੋਹਲੀ ਨੇ ਟੀ-20 ਟੀਮ ‘ਚ ਐਂਟਰੀ ਕੀਤੀ ਹੈ। ਸ਼ੁਭਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਨੂੰ ਵੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਹਾਲਾਂਕਿ ਰੁਤੁਰਾਜ ਗਾਇਕਵਾੜ ਨੂੰ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ ਹੈ।

ਬੁਮਰਾਹ-ਸਿਰਾਜ ਨੂੰ ਦਿੱਤਾ ਆਰਾਮ

ਦੱਖਣੀ ਅਫਰੀਕਾ ਦੀ ਧਰਤੀ ‘ਤੇ ਆਪਣੀ ਗੇਂਦਬਾਜ਼ੀ ਨਾਲ ਹਲਚਲ ਪੈਦਾ ਕਰਨ ਵਾਲੇ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਜੋੜੀ ਨੂੰ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਅਰਸ਼ਦੀਪ ਸਿੰਘ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਉਸ ਦਾ ਸਾਥ ਦੇਣਗੇ। ਇਸ ਸੀਰੀਜ਼ ਲਈ ਰਵਿੰਦਰ ਜਡੇਜਾ ਨੂੰ ਵੀ ਆਰਾਮ ਦਿੱਤਾ ਗਿਆ ਹੈ। ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਆਲਰਾਊਂਡਰ ਦੇ ਤੌਰ ‘ਤੇ ਟੀਮ ‘ਚ ਜਗ੍ਹਾ ਮਿਲੀ ਹੈ। ਸਪਿਨ ਵਿਭਾਗ ਦੀ ਜ਼ਿੰਮੇਵਾਰੀ ਰਵੀ ਬਿਸ਼ਨੋਈ ਦੇ ਮੋਢਿਆਂ ‘ਤੇ ਸੌਂਪੀ ਗਈ ਹੈ।

ਸ਼ਿਵਮ ਦੂਬੇ-ਜੀਤੇਸ਼ ਨੂੰ ਜਗ੍ਹਾ ਮਿਲੀ

ਸ਼ਿਵਮ ਦੁਬੇ ਵੀ ਟੀ-20 ਸੀਰੀਜ਼ ਲਈ ਚੁਣੀ ਗਈ ਟੀਮ ‘ਚ ਆਪਣੀ ਜਗ੍ਹਾ ਬਣਾਉਣ ‘ਚ ਸਫਲ ਰਹੇ ਹਨ। ਸ਼ਿਵਮ ਦੇ ਨਾਲ ਰਿੰਕੂ ਸਿੰਘ, ਤਿਲਕ ਵਰਮਾ, ਜਿਤੇਸ਼ ਸ਼ਰਮਾ ਨੂੰ ਵੀ ਬੱਲੇਬਾਜ਼ੀ ਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਜੂ ਸੈਮਸਨ ਵੀ ਅਫਗਾਨਿਸਤਾਨ ਖਿਲਾਫ ਬੱਲੇ ਨਾਲ ਰੰਗ ਦਿਖਾਉਂਦੇ ਨਜ਼ਰ ਆਉਣਗੇ। ਯਸ਼ਸਵੀ ਜੈਸਵਾਲ ਨੂੰ ਵੀ ਟੀਮ ‘ਚ ਮੌਕਾ ਮਿਲਿਆ ਹੈ।

Leave a Reply

Your email address will not be published. Required fields are marked *