ਅਪਰਾਧੀ ਨੇ ਪੁਲਿਸ ਨੂੰ 100 ਕਿਲੋਮੀਟਰ ਤੱਕ ਦੋੜਾਇਆ, ਹੱਥ ਨਹੀਂ ਆਇਆ ਛੇਤੀ
ਨਿਊਜੀਲੈਂਡ ਪੁਲਿਸ ਨੂੰ ਇੱਕ ਅਪਰਾਧੀ ਨੂੰ ਗ੍ਰਿਫਤਾਰ ਕਰਣ ਲਈ 100 ਕਿਲੋਮੀਟਰ ਦਾ ਕਰਨਾ ਪਿਆ ਸਫਰ ਤੈਅ । ਪੁਲਿਸ ਨੇ ਜਦੋਂ ਉਸਨੂੰ ਪੋਰੀਰੁਆ ਦੇ ਵਾਇਟਾਂਗੀਰੁਆ ਵਿਖੇ ਦੇਖਿਆ ਤਾਂ ਉਹ ਮੌਕੇ ਤੋਂ ਬਹੁਤ ਗਲਤ ਤਰੀਕੇ ਨਾਲ ਗੱਡੀ ਚਲਾ ਕੇ ਭੱਜ ਗਿਆ। ਉਸਤੋਂ ਬਾਅਦ ਇਹ ਪਿੱਛਾ ਕਾਪੀਟੀ ਕੋਸਟ ਦੇ ਪੇਕਾਕਾਰੀਕੀ ਤੇ ਵਾਪਿਸ ਵਾਇਟਾਂਗੀਰੁਆ ਤੱਕ ਜਾਰੀ ਰਿਹਾ, ਇਸਦੇ ਨਾਲ ਹੀ ਅਪਰਾਧੀ ਨੇ ਇੱਕ ਵਿਅਕਤੀ ਦੀ ਗੱਡੀ ਵੀ ਖੋਹੀ ਅਤੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੂੰ ਹਥਿਆਰਬੰਦ ਦਸਤੇ ਦੀ ਲੈਣੀ ਪਈ ਮੱਦਦ।