ਅਗਲੇ ਸਾਲ ਵੀ ਨਿਊਜੀਲੈਂਡ ਵਾਸੀਆਂ ਦਾ ਨੌਕਰੀਆਂ ਲਈ ਆਸਟ੍ਰੇਲੀਆ ਕੂਚ ਰਹੇਗਾ ਜਾਰੀ
ਸਾਲ 2025 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਨਿਊਜੀਲੈਂਡ ਦੇ ਅਰਥਚਾਰੇ ਲਈ ਚੰਗੀ ਭਵਿੱਖਬਾਣੀ ਸਾਹਮਣੇ ਆਈ ਹੈ, ਪਰ ਨਾਲ ਹੀ ਜੇ ਗੱਲ ਕਰੀਏ ਨੌਕਰੀਆਂ ਦੀ ਤਾਂ ਅਜੇ ਵੀ ਹਾਲਾਤ ਸੁਧਰਣ ਨੂੰ ਕੁਝ ਸਮਾਂ ਲੱਗ ਸਕਦਾ ਹੈ। ਰਿਕਰੀਉਟਮੈਂਟ ਫਰਮ ਰੋਬਰਟ ਵਾਲਟਰਜ਼ ਲਈ ਬਤੌਰ ਚੀਫ ਐਗਜੀਕਿਊਟਿਵ ਕੰਮ ਕਰਦੇ ਸ਼ੇਅ ਪੀਟਰਜ਼ ਦਾ ਕਹਿਣਾ ਹੈ ਕਿ ਅਜੇ ਵੀ ਨਿਊਜੀਲੈਂਡ ਵਾਸੀ ਚੰਗੇ ਭਵਿੱਖ ਲਈ ਵਿਦੇਸ਼ ਜਾ ਰਹੇ ਹਨ ਅਤੇ ਆਉਂਦੇ ਸਾਲ ਵੀ ਕੁਝ ਸਮਾਂ ਇਹ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਨਵੀਆਂ ਨੌਕਰੀਆਂ ਨੂੰ ਲੈਕੇ ਹਾਲਾਤ ਅਜੇ ਵੀ ਗੰਭੀਰ ਹਨ ਅਤੇ ਇਨ੍ਹਾਂ ਨੂੰ ਸੁਧਰਣ ਲਈ ਜਾਹਿਰ ਤੌਰ ‘ਤੇ ਕੁਝ ਸਮਾਂ ਲੱਗੇਗਾ।